ਰੱਬ ਦੇ ਬਾਗੀ

ਰੱਬ ਦੇ ਬਾਗੀ
ਤੇਰੀ ਸਾਜੀ ਦੁਨੀਆ ਦਾ, ਤੈਨੂੰ ਹਾਲ ਸੁਣਾਉਣਾ ਚਾਹੁਂਦੇ ਹਾਂ
ਦੇ ਦੇ ਤੂੰ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ
ਇਕ ਸਹਿਕਦਾ ਫੋਕੇ ਪਾਣੀ ਨੁਂ
ਦੁਜਾ ਕੈਂਪਾ ਕੋਲਾ ਪੀਵੇ ਕਿਉਂ|
ਇਕ ਐਸ਼ ਕਰੇਂਦਾ ਮਹਿਲਾ ਚ
ਦੁਜਾ ਫੁਟਪਾਥ ਤੇ ਜੀਵੇ ਕਿਉਂ
ਝੋਪੜੀਆਂ ਅਤੇ ਹਵੇਲੀਆਂ ਦਾ,ਅਸੀਂ ਫਰਕ ਮਿਟਾਉਣਾ ਚਾਹੁਂਦੇ ਹਾਂ
ਦੇ ਦੇ ਤੂੰ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ
ਤੂਂ ਸੇਚ ਬਰਾਬਰ ਦਿਤੀ ਨਾ
ਤੂਂ ਵਿਤਕਰਾ ਕੀਤਾ ਵਂਡੀ ਵਿਚ
ਇਕ ਮਰ ਗਏ ਮਿਹਨਤ ਸੱਚੀ ਤੇ
ਦੂਜਾ ਲੁਟੇ ਬੈਠਾ ਮਂਡੀ ਵਿਚ
ਗਰੀਬ ਦੇ ਭੁਖੇ ਬਚਿਆਂ ਦਾ,ਅਹਿਸਾਸ ਕਰਾਉਣਾ ਚਾਹੁਂਦੇ ਹਾਂ
ਦੇ ਦੇ ਤੂੰ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ
ਸੋਹਣੀ ਬਣਾਈ ਦੁਨੀਆ ਸੀ
ਜੋ ਖਰੀਦ ਲਈ ਹੁਣ ਨੋਟਾਂ ਨੇ
ਹੁਣ ਕੁਝ ਹੱਥਾਂ ਵਿਚ ਕੁਰਸੀ ਹੈ
ਜੋ ਦੱਬ ਲਈ ਮੁਲ ਦੀਆਂ ਵੋਟਾਂ ਨੇ
ਪੈਸੇ ਦੀ ਗੁਲਾਮ ਖਲਕਤ ਨੂਂ,ਅਜਾਦ ਕਰਾਉਣਾ ਚਾਹੁਂਦੇ ਹਾਂ
ਦੇ ਦੇ ਤੂੰ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ
ਬਂਦਾ ਜਾਤ ਹੈ ਬਂਦੇ ਦੀ
ਝਂਡਾ ਇਹ ਬਰਦਾਰ ਰਹੇ
ਕੋਈ ਬਾ੍ਮਣ ਕੋਈ ਸ਼ੁਦਰ ਨਹੀਂ
ਹਰ ਥਾਂ ਇਕਸਾਰ ਰਹੇ
ਕੱਢੀਆਂ ਫਿਰਕੁ ਕਂਧਾਂ ਨੁਂ ਜੜੋਂ ਹਟਾਉਣਾ ਚਾਹੁਂਦੇ ਹਾਂ
ਦੇ ਦੇ ਤੂੰ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ|

__________________
 
Top