ਰੱਬ ਕਰੀਂ ਨਾ ਕਿਸੇ ਨਾਲ ਜਿਹੜੀ ਸਾਡੇ ਨਾਲ ਹੋਈ

Gill Saab

Yaar Malang

ਚੜ ਅੰਬਰਾਂ ਦੇ ਉੱਤੇ ਇੰਝ ਡਿਗਦਾ ਏ ਕੋਈ__ਰੱਬ ਕਰੀਂ ਨਾ ਕਿਸੇ ਨਾਲ ਜਿਹੜੀ ਸਾਡੇ ਨਾਲ ਹੋਈ
ਮਾਂ ਦੀ ਅਸੀਸ ਅਤੇ ਭੈਣਾਂ ਦੇ ਪਿਆਰ ਨੇ__ਦਿੰਦੇ ਸਹਿਯੋਗ ਤੈਨੂੰ ਸਾਰੇ ਤੇਰੇ ਯਾਰ ਨੇ
ਸਾਂਝ ਜਿੰਦਗੀ ਦੀ ਜਿੱਥੇ ਹੋਗੀ ਅੱਧ ਮੋਈ__ਰੱਬ ਕਰੀਂ ਨਾ ਕਿਸੇ ਨਾਲ ਜਿਹੜੀ ਸਾਡੇ ਨਾਲ ਹੋਈ
ਲਿਖ਼ ਦਰਗਾਹੋਂ ਚਿੱਠੀ ਖੱਤ ਜਿਹੜੇ ਭੇਜਤੇ__ਟੁੱਟਗੀ ਪੰਜੇਬ ਤੇਰੀ ਉੱਤੇ ਹੀ ਸਟੇਜ ਦੇ
ਚੁਗਾਂ ਸਾਹਾਂ ਵਾਲੇ ਬੋਲ ਮੈਥੋਂ ਚੁਗ ਵੀ ਨਾ ਹੋਈ__ਰੱਬ ਕਰੀਂ ਨਾ ਕਿਸੇ ਨਾਲ ਜਿਹੜੀ ਸਾਡੇ ਨਾਲ ਹੋਈ
ਦਿਲਾਂ ‘ਚ ਰਿਹਾ ਜੋ ਉਹਨੂੰ ਚਰਨਾਂ ‘ਚ ਸਾਂਭ ਲਾ__ਖੋਲਿਆ “ਮੱਧੋਕੇ” ਕੋਲੋਂ ਜਿਹੜੇ “ਸੋਨੀ ਪਾਬਲਾ”
ਤੇਰੇ ਤੁਰ ਜਾਣ ਪਿੱਛੋਂ ਹਰ ਅੱਖ ਜਾਵੇ ਰੋਈ__ਰੱਬ ਕਰੀਂ ਨਾ ਕਿਸੇ ਨਾਲ ਜਿਹੜੀ ਸਾਡੇ ਨਾਲ ਹੋਈ



Writer:- Gurminder Maddoke
 
Last edited:
Top