ਰੱਖੀ ਨਾ ਲੱਜ ਪਿਆਰਾਂ ਦੀ

Arun Bhardwaj

-->> Rule-Breaker <<--
ਕੀ ਬੀਤੀ ਉਹਦੇ ਤਰਕਸ਼ ਦੇ ਜੋ ਤੀਰਾਂ ਬਾਝੋਂ ਸੱਖਣਾ ਸੀ
ਜਿਸ ਰੱਖੀ ਨਾ ਲੱਜ ਪਿਆਰਾਂ ਦੀ ਕੀ ਯਾਰ ਸਾਂਭ ਕੇ ਰੱਖਣਾ ਸੀ
ਕਾਦਰ ਨੇ ਭੇਤ ਲਕੋ ਰੱਖਿਆ ਸਮਝ ਨਾ ਹੁੰਦਾ ਨਜ਼ੀਰਾਂ ਨੂੰ
ਕੌਣ ਜਾਣਦਾ ਝੰਗ ਸਿਆਲਾਂ ਨੂੰ ਜੇ ਵਾਰਸ ਨਾ ਲਿਖਦਾ ਹੀਰਾਂ ਨੂੰ
ਕੌਣ ਜਾਣਦਾ ਸੋਹਣੀ ਨੂੰ ਜੇ ਨਣਦ ਈ ਘੜਾ ਵਟਾਉਦੀਂ ਨਾ
ਕਿੱਥੋਂ ਅਮਰ ਝਨਾਂ ਨੇ ਹੋਣਾਂ ਸੀ ਜੇ ਕੱਚੇ ਤੇ ਤਰ ਕੇ ਆਉਦੀਂ ਨਾ
ਥਲਾਂ ਵਿੱਚ ਨਾ ਇਸ਼ਕ ਜਵਾਨ ਹੁੰਦਾ ਜੇ ਡਾਰ ਹੀ ਨਜ਼ਰੀ ਪੈ ਜਾਂਦੀ
ਭਾਗਭਰੀ ਨਾ ਮਿਲਦੀ ਵਾਰਸ ਨੂੰ ਤਾਂ ਹੀਰ ਅਧੂਰੀ ਰਹਿ ਜਾਂਦੀ
ਗੁਣ ਪੱਕੇ ਇਸ਼ਕ ਨੂੰ ਚਾਹੀਦੇ ਭਰੋਸਾ, ਸਿਦਕ ਤੇ ਸਬਰਾਂ ਦੇ
"ਘੁੱਦੇ" ਅੱਜ ਵੀ ਚਰਚੇ ਛਿੜਦੇ ਨੇ ਜੰਡ ਹੇਠਾਂ ਦੋ ਕਬਰਾਂ ਦੇ
ਰੰਗੇ ਚੋਲੇ ਪਾਕ ਮੁਹੱਬਤ ਦੇ ਜਾਤ ਏਹ ਵੀ ਇੱਕ ਫਕੀਰਾਂ ਦੀ
ਗੱਲ ਹੋਵੇ ਜੇ ਇਸ਼ਕ ਹਕੀਕੀ ਦੀ ਤਾਂ ਖਿੱਚ ਨਾ ਰਹੇ ਸਰੀਰਾਂ ਦੀ...
 
Top