ਰੰਗ

ਕੈਸੇ ਰੱਬਾ ਤੇਰੇ ਰੰਗ
ਕੋਈ ਸੌਖਾ ਕੋਈ ਤੰਗ
ਕਿਵੇਂ ਹੋਣ ਨਾਂ ਬੇਰੰਗ
ਦੱਸ ਐਸਾ ਕੋਈ ਢੰਗ .........

ਬੱਸ ਇਹੀ ਐ ਉਮੰਗ
ਰਾਹ ਮੈਂ ਸਾਰੇ ਜਾਵਾਂ ਲੰਘ
ਚੱਲੀ ਜਾਵੇ ਅੰਗ-ਅੰਗ
ਦੇਖਾਂ ਤੈਨੂੰ ਸਦਾ ਸੰਗ.........

ਨਾਂ ਆਵੇ ਟੌਹਰੀ ਖੰਘ
ਲੜਾਂ ਨਾਂ ਨਿਆਈਂ ਜੰਗ
ਰਹਵੇ ਮੰਨ ਵਿੱਚ ਚੰਗ
ਭਾਵੇਂ ਹੋ ਵੀ ਜਾਵਾਂ ਨੰਗ.........

ਨਾਂ ਜਾਵਾਂ ਸਿਆਲ ਝੰਗ
ਮਾਰੀ ਜਾਣ ਮਿੱਠਾ ਡੰਗ
ਤੇਰਾ ਦੀਦ ਦੀ ਤਰੰਗ
ਬਾਹਾਂ ਸਾਹ ਤੇ ਨਾਮ ਵੰਗ.......

ਦਾਤਾ ਕਰੀ ਚੱਲ ਦੰਗ
ਇੱਕ ਤੂੰ ਹੀ ਏਂ ਦਬੰਗ
ਬਾਕੀਆਂ ਨੂੰ ਲੱਗੇ ਫੰਘ
ਭੁੱਲੇ ਤੇਰੀ ਸ਼ਰਮ ਸੰਗ......

ਦੁੱਖ ਸਬਨਾਂ ਦੇ ਸੂਲੀ ਟੰਗ
ਜਿਓਂ ਉੱਚੀ ਕੋਈ ਪਤੰਗ
ਘੜ੍ਹ ਲੈ ਫਿਰ ਢਗਵੰਝ
ਹੋ ਗਿਆ ਸਮਾਂ ਮਲੰਗ........

ਸੱਚਿਆਂ ਦੀ ਏਹਿਓ ਮੰਗ
ਜਿਹੜੇ ਪੀਤੀ ਬੈਠੇ ਭੰਗ
ਤੋੜ੍ਹ ਹੰਕਾਰ ਉੱਚਾ ਪਲੰਗ
ਮੇਰ-ਤੇਰ ਝੂਠੀ ਸੁਰੰਗ .......!

Gurjant Singh
 
Top