ਰੂਹਾ ਵਾਲੀ ਗੱਲ

ਨਾ ਛੇੜ ਇਹਨਾ ਜਿਸਮ ਦੇਆ ਗੇੜਾ ਨੂੰ
ਆ ਕੋਈ ਰੂਹਾ ਵਾਲੀ ਗੱਲ ਕਰੀਏ
ਸੱਤ ਜਨਮਾਂ ਦੇ ਚੱਕਰ ਨੂੰ ਦੱਸ ਕਿਹਨੇ ਸੁਲਝਾਇਆ
ਆ ਇਸ ਜਨਮ ਚ ਮਿਲਣ ਦਾ ਕੋਈ ਹੱਲ ਕਰੀਏ
ਪਾਈਏ ਮਾਤ ਏਸ ਚੰਦਰ ਵਿਛੋੜੇ ਨੂੰ
ਆ ਆਪਾ ਵੀ ਕਿਸਮਤ ਨਾਲ ਐਸਾ ਕੋਈ ਛੱਲ ਕਰੀਏ
ਆ ਪਾਈਏ ਆਪਾ ਵੀ ਕੋਈ ਬਾਤ ਪਿਆਰਾ ਵਾਲੀ
ਐਵੇਂ ਨਾ ਸੋਚ ਵਿਛੋੜੇ ਬਾਰੇ ਪਲ ਪਲ ਮਰੀਏ
ਕੋਈ ਛੇੜ ਤਰਾਨਾ ਹੁਣ ਤੂੰ ਵੀ ਵਸਲਾ ਦਾ
ਇਹਨਾ ਸੀਨੇ ਵਿਚ ਦੱਬੀਆ ਹੋਈਆ ਸੱਧਰਾ ਚ ਆਪਾ ਵੀ ਕੋਈ ਹੱਲਚਲ ਕਰੀਏ
ਨਾ ਨਿਕਲ ਸਕੇ ਕੋਈ ਇਕ ਦੂਜੇ ਦੇ ਦਿਲ ਵਿਚੋ
ਪਿਆਰਾ ਵਾਲੀ ਦਿਲ ਵਿਚ ਹੁਣ ਆਪਾ ਐਸੀ ਇਕ ਦਲਦਲ ਭਰੀਏ......ਬਿਰਹਾ
 
Top