ਰੂਹ ਨੂੰ ਸਕੂਨ ਦਿਤਾ ਤੇਰੇ ਦੀਦਾਰ ਨੇ।

gurpreetpunjabishayar

dil apna punabi
ਰੂਹ ਨੂੰ ਸਕੂਨ ਦਿਤਾ ਤੇਰੇ ਦੀਦਾਰ ਨੇ।
ਹੰਝੂ ਬਣਾਏ ਮੋਤੀ ਤੇਰੇ ਹੀ ਪਿਆਰ ਨੇ।

ਆਪ ਜ਼ਿੰਦਗੀ ‘ਚ ਆਏ ਬਹਾਰ ਬਣਕੇ,
ਮਹਕਾਇਆ ਗੁੰਚਾ ਗੁੰਚਾ ਤੇਰੀ ਨੁਹਾਰ ਨੇ।

ਸਾਹਾਂ ‘ਚ ਘੁਲ ਗਈ ਤੇਰੇ ਜਲਵਿਆਂ ਦੀ ਖ਼ੁਸ਼ਬੂ,
ਰਾਹਾਂ ‘ਚ ਰੰਗ ਬਿਖੇਰੇ ਤੇਰੇ ਇੰਤਜ਼ਾਰ ਨੇ ।

ਕਲੀਆਂ ਨੇ ਘੁੰਢ ਖੋਲੇ ਰਾਹੀ ਵੀ ਰੁਕ ਗਏ,
ਜਦੋਂ ਜ਼ਰਾ ਮੁਸਕਰਾਇਆ ਮੇਰੇ ਦਿਲਦਾਰ ਨੇ।

ਪਿਆਸਾ ਸੀ ਮੇਰਾ ਜੀਵਨ ਬੰਜਰ ਜ਼ਮੀਨ ਵਾਂਗ,
ਰਹਮਤ ਦੀ ਕੀਤੀ ਬਾਰਸ਼ ਪਰਵਰਦਿਗਾਰ ਨੇ।

ਫੁਲਾਂ ਤੇ ਮੰਡਰਾਂਦੀਆਂ ਬਹੁਰੰਗੀ ਤਿਤਲੀਆਂ,
ਮਿੱਠਾ ਜਿਹਾ ਰਾਗ ਛੇੜਿਆ ਮੋਸਮ ਬਹਾਰ ਨੇ।

ਕਿਸ ਨਾਮ ਨਾਲ ਪੁਕਾਰਾਂ ਤੈਨੰ ਹਸੀਨ ਦੋਸਤ?
ਤੇਰੇ ਚਾਹਣ ਵਾਲੇ ਇਥੇ ਕਈ ਹਜ਼ਾਰ ਨੇ।

ਸਜਦੇ ‘ਚ ਰੱਬ ਅਗੇ ਜਦ ਵੀ ਦੁਆ ਮੈਂ ਕੀਤੀ,
ਬਸ ਤੈਨੂੰ ਮੰਗ ਲਿਆ ਦਿਲ-ਏ –ਬੇਕਰਾਰ ਨੇ।

ਆਪ ਆਏ ਮੇਰੇ ਘਰ ਮੈਂ ਖੁਸ਼-ਨਸੀਬ ਹਾਂ,
ਤੇਰੇ ਪੈਰਾਂ ਨੂੰ ਚੁੰਮ ਲਿਆ ਮੇਰੀ ਦਰ-ੳ-ਦੀਵਾਰ ਨੇ।

ਤੇਰਾ ਨਾਚੀਜ਼ ਆਸ਼ਕ ਮੁਫ਼ਲਿਸ ਜ਼ਮਾਨੇ ਦਾ,
ਕਿਦਾਂ ਮੈਨੂੰ ਯਾਦ ਕੀਤਾ ਮੇਰੀ ਸਰਕਾਰ ਨੇ?
 
Top