UNP

ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ

Go Back   UNP > Poetry > Punjabi Poetry

UNP Register

 

 
Old 26-Feb-2014
karan.virk49
 
Thumbs up ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ

ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ
ਵਾ ਦੀ ਸ਼ੂਕਰ ਸਮਝ ਨਾ ਆਈ ਬੰਦੇ ਨੂੰ

ਕਿੰਨੀ ਵਾਰੀ ਬੰਦੇ ਕੋਲ਼ੋਂ ਪੜ੍ਹ ਪੜ੍ਹ ਕੇ
ਬੰਦਿਆਂ ਸਿੱਖਿਆ ਹੋਰ ਪੜ੍ਹਾਈ ਬੰਦੇ ਨੂੰ

ਕਰ ਕਰ ਖੋਜਾਂ ਅਕਲ ਵਧਾਈ ਜਾਂਦਾ ਏ
ਕੀਤਾ ਅਕਲ ਦੀ ਖੋਜ ਸ਼ੁਦਾਈ ਬੰਦੇ ਨੂੰ

ਪਰਖ ਰਿਹਾ ਸਤ ਪੱਤੇ ਫਲ਼ ਤੇ ਫੁੱਲਾਂ ਦੇ
ਰੁੱਖ ਬਣਾਈ ਜ਼ਹਿਰ ਦੁਆਈ ਬੰਦੇ ਨੂੰ

ਜਾਂ ਲੁੱਟੂ ਜਾਂ ਮਾਰੂ ਜਾਂ ਪਰਸ਼ਾਨ ਕਰੂ
ਕਿੰਨੀ ਮੁਸ਼ਕਿਲ ਬੰਦੇ ਪਾਈ ਬੰਦੇ ਨੂੰ

ਭਰਮ ਭੁਲੇਖੇ ਕੱਢਣ ਖਾਤਿਰ ਬੰਦਿਆਂ ਨੇ
ਰੱਬ ਦੇ ਨਾਂ ਦੀ ਰੱਟ ਲਗਵਾਈ ਬੰਦੇ ਨੂੰ।
sagtar

Post New Thread  Reply

« ਤਾਨਸੈਨ ਦੀ ਕਬਰ ਤੇ ਉੱਗੀ ਇਮਲੀ ਦੇ ਖਾ ਪੱਤੇ | Kavita ban gayi »
X
Quick Register
User Name:
Email:
Human Verification


UNP