ਰੁੜ ਕੇ ਨੈਣੀਂ ਸਮੁੰਦਰਾਂ ਕਦੇ ਕਿਨਾਰੇ ਨਾ ਲਭੋ

ਰੁੜ ਕੇ ਨੈਣੀਂ ਸਮੁੰਦਰਾਂ ਕਦੇ ਕਿਨਾਰੇ ਨਾ ਲਭੋ
ਜੀਵਨ ਦੀ ਜੰਗ ਵਿੱਚ ਬਹੁੱਤੇ ਸਹਾਰੇ ਨਾ ਲਭੋ

ਜੇ ਟੁੱਟ ਜਾਉ ਟਹਿਣੀ ਤੇ ਰੱਸਾ ਪਿਆਰ ਵਾਲਾ
ਜੋ ਲਏ ਸੀ ਇਕਠੇ ਪੀਂਘ ਦੇ ਹੁਲਾਰੇ ਨਾ ਲਭੋ

ਹਮਸਫਰ ਨਾਲ ਹੋਵੇ ਹਮੇਸ਼ਾਂ ਜਰੂਰੀ ਨਹੀਂ
ਮਿਲੇ ਸੀ ਰਾਹ ਵਿੱਚ ਉਹ ਇਸ਼ਾਰੇ ਨਾ ਲਭੋ

ਥੱਕ ਟੁੱਟ ਜਾਓ ਰੁਕੋ ਨਾ ਕਦੇ ਮੰਜਲ ਤੀਕਰ
ਆਸਾਂ ਦੇ ਲਈ ਕਦੇ ਵੀ ਪੈਂਡੇ ਹਾਰੇ ਨਾ ਲਭੋ

ਕਿਰ ਜਾਵਣ ਜੋ ਆਪੇ ਅਖੀਂਓਂ ਪਿਆਰ ਮੋਤੀ
ਮਿੱਟੀ ਫੋਲ ਕੇ ਕਦੇ ਉਹ ਸਿਤਾਰੇ ਨਾ ਲਭੋ

ਇਸ਼ਕ ਵਿੱਚ ਵਫ਼ਾ ਦੀ ਹਮੇਸ਼ਾਂ ਤੋਂ ਜਿੱਤ ਹੋਈ
ਮਹਿਬੂਬ ਲਈ ਕਦੇ ਵੀ ਝੂਠੇ ਲਾਰੇ ਨਾ ਲਭੋ

ਆਰ,ਬੀ,ਸੋਹਲ​
 
Top