ਰੁਲ ਜਾਊਗਾ ਪਰਵਾਰ ਕੇ ਆਤਮਹੱਤਿਆ ਕਰਿਓ ਨਾ

KARAN

Prime VIP
ਪੀ ਪੀ ਕੇ ਸਪਰੇਹਾਂ
ਦੱਸੋਂ ਮਿਟਦੀਆਂ ਕਿਹੜੀਆਂ ਤੇਹਾਂ
ਹੋ ਵੀਰੋ ਮਰਿਓ ਨਾ
ਰੁਲ ਜਾਊਗਾ ਪਰਵਾਰ ਕੇ ਆਤਮਹੱਤਿਆ ਕਰਿਓ ਨਾ
ਆਤਮਹੱਤਿਆ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ
ਵਹਿਣ ਦੁਖਾਂ ਦੇ ਏਸ ਤਰਾਂ ਤਾਂ ਠੱਲ ਨਹੀ ਹੁੰਦੇ
ਭੁੱਲ ਕੇ ਵੀ ਖੁਦਕੁਸ਼ੀਆਂ ਦਾ ਹੱਥ ਫੜਿਓ ਨਾ
ਰੁਲ ਜਾਊਗਾ ਪਰਵਾਰ ਕੇ ਆਤਮਹੱਤਿਆ ਕਰਿਓ ਨਾ
ਮੰਨਿਆ ਥੋਡੇ ਸਿਰ ਤੇ ਕਰਜ਼ਾ ਭਾਰੀ ਏ
ਪਰ ਬਾਲ ਬੱਚੇ ਵੀ ਥੋਡੀ ਜਿੱਮੇਵਾਰੀ ਏ
ਨਾਨਕ ਦੇ ਹੱਥ ਡੋਰਾਂ ਐਵੇਂ ਡਰਿਓ ਨਾ
ਰੁਲ ਜਾਊਗਾ ਪਰਵਾਰ ਕੇ ਆਤਮਹੱਤਿਆ ਕਰਿਓ ਨਾ
ਜਿਉਂਦੇ ਜੀ ਬਈ ਕੁਜ ਨਾ ਕੁਜ ਬਚ ਜਾਂਦਾ ਏ
ਮਾਰ ਕੇ ਦੱਸੋ ਕਿਹ੍ੜਾ ਕਰਜ਼ਾ ਲੱਥ ਜਾਂਦਾ ਈ
ਜ਼ੈਲਦਾਰ ਕਰੇ ਤਰਲੇ ਰੱਬ ਨਾਲ ਲੜਿਓ ਨਾ
ਰੁਲ ਜਾਊਗਾ ਪਰਵਾਰ ਕੇ ਆਤਮਹੱਤਿਆ ਕਰਿਓ ਨਾ

ਲਿਖਾਰੀ - ਜੈਲਦਾਰ ਪਰਗਟ ਸਿੰਘ
 
Top