ਰਿਸ਼ਤੇ

> ਰਿਸ਼ਤੇ <--
ਘਰਾਂ ਜਾਂ ਦਰਾਂ ਦੇ ਨਹੀਂ ,
ਜੜ੍ਹਾਂ ਦੇ ਹੁੰਦੇ ਨੇ l
ਛੱਤਾਂ ਜਾਂ ਕੰਧਾਂ ਦੇ ਨਹੀਂ
ਸੰਬੰਧਾਂ ਦੇ ਹੁੰਦੇ ਨੇ l
...
ਸਾਕ ਜਾਂ ਸਕੀਰੀ ਦੇ ਨਹੀਂ
ਫ਼ਕੀਰੀ ਦੇ ਹੁੰਦੇ ਨੇ l
ਨਾਵਾਂ ਜਾਂ ਥਾਵਾਂ ਦੇ ਨਹੀਂ
ਚਾਵਾਂ ਦੇ ਹੁੰਦੇ ਨੇ l
ਖ਼ੂਨ ਜਾਂ ਜਨੂੰਨ ਦੇ ਨਹੀਂ
ਸਕੂਨ ਦੇ ਹੁੰਦੇ ਨੇ l
ਨੌਂਹ ਜਾਂ ਮਾਸ ਦੇ ਨਹੀਂ
ਵਿਸ਼ਵਾਸ ਦੇ ਹੁੰਦੇ ਨੇ l
ਰਿਸ਼ਤੇ ... ਯਾਰ ਜਾਂ ਸੰਸਾਰ ਦੇ ਨਹੀਂ
ਮਾਂ-ਪਿਓ, ਭੈਣ ਤੇ ਭਰਾ ਦੇ ਪਿਆਰ ਦੇ ਹੁੰਦੇ ਨੇ
 
Top