ਰਾਹ ਤੇ ਨਜਰਾਂ ਵਿਛਾਈ ਬੈਠਾ ਹਾਂ ਕਦੇ ਲੰਘੇਂਗੀ

ਰਾਹ ਤੇ ਨਜਰਾਂ ਵਿਛਾਈ ਬੈਠਾ ਹਾਂ ਕਦੇ ਤਾਂ ਤੂੰ ਲੰਘੇਂਗੀ।
ਸੀਨੇ ਵਿੱਚ ਮੁਹੱਬਤ ਛੁਪਾਈ ਬੈਠਾ ਹਾਂ ਕਦੇ ਤਾਂ ਤੂੰ ਮੰਗੇਂਗੀ।

ਇਖਲਾਕ ਦੀ ਤਹਿ ਵਿੱਚ ਵੜਕੇ ਦੁਨੀਆਂ ਤੋਂ ਬਚ ਨਹੀਂ ਸਕਦੇ
ਅੱਖਾਂ ਵਿੱਚ ਪਿਆਰ ਲੁਕਾਈ ਬੈਠਾ ਹਾਂ ਕਦੇ ਤਾਂ ਤੂੰ ਦੇਖੇਗੀ।

ਸੱਭਿਅਤਾ ਦਾ ਪੜਦਾ ਤੇਰੇ ਦਿਲ ਦੀਆਂ ਭਾਵਨਾਵਾਂ ਛੁਪਾ ਨਹੀਂ ਸਕਦਾ
ਜਜ਼ਬਾਤ ਜੁਬਾਨ ਤੇ ਲਿਆਈ ਬੈਠਾ ਹਂ ਕਦੇ ਤਾਂ ਤੂੰ ਸੁਣੇਂਗੀ।

ਲੋਕਾਂ ਦੇ ਬੰਧਨ ਨਕੇਲ ਹੈ ਤੇਰੇ, ਤੋੜਦੇ ਇਸਨੂੰ ਇਸੇ ਵਕਤ
ਬਾਹਾਂ ਦਾ ਹਾਰ ਬਣਾਈ ਬੈਠਾ ਹਾਂ ਕਦੇ ਤਾਂ ਤੂੰ ਪਹਿਨੇਂਗੀ।

ਸੋਚਾਂ ਸੋਚਣ ਜਿੰਨਾਂ ਵੀ ਨਾ ਵਕਤ ਰਿਹਾ ਸੱਜਣੀ ਤੇਰੇ ਕੋਲ
ਜਿੰਦਗੀ ਦਾਅ ਤੇ ਲਾਈ ਬੈਠਾ ਹਾਂ ਕਦੇ ਤਾਂ ਤੂੰ ਜਿੱਤੇਂਗੀ।

ਸੁੱਚੇ ਪਿਆਰ ਦੇ ਮੋਤੀ ਲੈਕੇ ਆਇਆ ਵਣਜਾਰਾ ਕੇਵਲ ਤੇਰੇ ਲਈ
ਹਵਾ ਵਿੱਚ ਕਿਲ੍ਹੇ ਬਣਾਈ ਬੈਠਾ ਹਾਂ ਕਦੇ ਤਾਂ ਤੂੰ ਵੱਸੇਂਗੀ।

ਜਜ਼ਬਾਤਾਂ ਦੇ ਹੜ੍ਹਾਂ ਵਿੱਚ ਮਨ ਦੀ ਕਿਸ਼ਤੀ ਡਾਵਾਂ ਡੋਲ ਹੋਈ
ਦਿਲ ਹੱਥ ਵਿੱਚ ਉਠਾਈ ਬੈਠਾ ਹਾਂ ਕਦੇ ਤਾਂ ਤੂੰ ਪਹਿਨੇਂਗੀ।
 
Top