ਰਾਤ ਮੁੱਕਣੇ ਹੈ ਵਾਲੀ>>>>>>>>>>

ਰਹੇ ਸੀਨੇ `ਚ ਸੁਲ਼ਗਦਾ, ਜਜ਼ਬਾਤ ਨੂੰ ਕਹਿਣਾ ,
ਰਾਤ ਮੁੱਕਣੇ ਹੈ ਵਾਲੀ ਤੂੰ ,ਪਰ਼ਭਾਤ ਨੂੰ ਕਹਿਣਾ ।

ਮੈਂ ਉਗਾਵਾਂਗਾ ਸੁਪਨੇ , ਇਸੇ ਧਰਤੀ ਦੇ ਵਿੱਚੋਂ ,
ਉਹ ਬਰਸੇ ਜਾਂ ਨਾ ਬਰਸੇ ,ਬਰਸਾਤ ਨੂੰ ਕਹਿਣਾ ।

ਉੱਗੇਗਾ ਨਵਾਂ ਸੂਰਜ ,ਇੱਕ ਦਿਨ ਨਵੀਂ ਸਵੇਰ ਲੈਕੇ,
ਕਿਤੇ ਭੁਲੇਖੇ`ਚ ਨਾ ਰਹੇ ,ਉਸ ਰਾਤ ਨੂੰ ਕਹਿਣਾ ।

ਆਉਣਗੇ ਹਨੇਰੀ ਝੱਖੜ, ਹਜਾਰਾਂ ਤੇਰੀ ਜਿੰਦਗੀ `ਚ,
ਸਦਾ ਬਲ਼ਦੀ ਰਹੇ ਮੱਥੇ ਤੇ , ਉਸ ਲਾਟ ਨੂੰ ਕਹਿਣਾ।

ਮੈਂ ਬਦਲ ਦੇਵਾਂਗਾ ਦਿਸ਼ਾ, ਜੋ ਵੀ ਗਹਿ੍ਹਾਂ ਹੇਠ ਆਈ,
ਰਾਹੂ ਕੇਤੂ ਕੀ ਰਾਹ ਰੋਕਣਗੇ, ਹਾਲਾਤ ਨੂੰ ਕਹਿਣਾ ।

ਜਾਏਗੀ ਬ੍ਰਹਿਮੰਡੀਂ ਜੈਲੀ ਆਵਾਜ ਜਦੋਂ ਮੇਰੀ ,
ਵਾਪਸ ਪਰਤੇਗੀ ਸੌਗਾਤ ਬਣ ਕਇਨਾਤ ਨੂੰ ਕਹਿਣਾ।।

 
Top