ਰਾਤ ਇੰਤਜਾਰ ਦੀ

grewalsandy

Jatt Jalandhary
ਵੈਸੇ ਤੇ ਜਿੰਦਗੀ ਮੈਥੋਂ ਅਜਨਬੀ ਨਹੀਂ
ਹੋਰ ਗੱਲ ਹੈ ਅੱਜ ਤੱਕ ਕਦੇ ਮਿਲੀ ਨਹੀਂ।।

ਹੋਈ ਨਹੀਂ ਖਤਾ ਜਿਸ ਤੋਂ ਕੋਈ ਕਦੇ
ਓਹ ਬੁੱਤ ਹੀ ਹੈ ਅਜੇ ਬਣਿਆ ਆਦਮੀ ਨਹੀਂ।।

ਬੱਸ ਰੂਹ ਹੀ ਨਹੀਂ ਜਿਸਮ ' ਮਿਰੇ
ਉੰਜ ਤੇਰੇ ਬਿਨਾ ਇਸ ' ਕੋਈ ਕਮੀ ਨਹੀਂ।।

ਅੱਜ ਵੀ ਉਡੀਕ ਦੀਆਂ ਨੇ ਅੱਖੀਆਂ ਤੈਨੂੰ
ਹਾਂ ਆਖਰੀ ਦਮਾਂ ਤੇ ਪਰ ਆਸ ਟੁੱਟੀ ਨਹੀਂ।।

ਮੁੜ ਜਾਂਦੇ ਨੇ ਕੇ ਚੰਨ ਤਾਰੇ ਰੋਜ
ਰਾਤ ਇੰਤਜਾਰ ਦੀ ਪਰ ਅਜੇ ਮੁੱਕੀ ਨਹੀਂ।।

ਮੁੱਦਤ ਹੋਈ ਵਿਦਾ ਹੋਇਆਂ ਯਾਰ ਨੂੰ

ਅੱਖ
' ਵੀਰ' ਦੀ ਪਰ ਅੱਜ ਤੀਕ ਸੁੱਕੀ ਨਹੀਂ।।


by ----
ਰਾਜਵੀਰ
 

grewalsandy

Jatt Jalandhary
Thanks brothers...

mainu persnally barhi pasand aayi, jida hi parhi ta socheya k tohade sab naal share kara..
 

grewalsandy

Jatt Jalandhary
ਠੀਕ ਹੈ ਕੱਲਰ ਤੇਰੇ ਬਾਝ ਦਿਲ,
ਪਰ ਮੈਂ ਪੀੜਾਂ ਦੇ ਕਿਉਂ ਪਾਲਾਂ ਸ਼ੇਸ਼ ਨਾਗ!

ਕਿਸ ਲਈ ਫਿਕਰਾਂ ਦਾ ਫੱਕਾਂ ਸਂਖੀਆ,
ਕਿਸ ਲਈ ਨੈਨਾਂ ਨੂ ਲਾ ਹਂਝੂਆ ਦਾ ਜਾਗ!

ਕਿਸ ਲਈ ਕੇਸ ਕਾਲੇ ਪਂਡ ਕੁ,
ਖ਼ੋਹਲ ਕੇ ਦੱਸਦੀ ਫਿਰਾਂ ਰੁਲਿਆ ਸੁਹਾਗ!

ਸੁਹਣਿਆ! ਮੈਨੂ ਸੱਲ ਹੈ ਤੇਰੇ ਮੇਲ ਦਾ,
ਪਰ ਨਹੀ ਤੇਰੀ ਮੌਤ ਦਾ ਸੀਨੇ 'ਚ ਦਾਗ਼!

ਹੈ ਗਿਲਾ ਮੈਨੁ ਤਾ ਬੱਸ ਇਹੋ ਹੀ ਹੈ,
ਮਰ ਗਿਆਂ ਦੀ ਯਾਦ ਕਿਉਂ ਮਰਦੀ ਨਹੀਂ!

ਆਸ ਪਂਜ ਫ਼ੂਲੀ ਦਾ ਜ਼ਹਿਰੀ ਬੂਟੜਾ,
ਸੋਚ ਦੀ ਹਿਰਨੀ ਕੋਈ ਚਰਦੀ ਨਹੀ!

ਕਿਊਂ ਕੋਈ ਤਿਤਲੀ ਲੈ ਫੁੱਲਾਂ ਦੀ ਕਟਾਰ,
ਮਾਲੀਆਂ ਦੇ ਦਿਲ ਜ਼ਬ੍ਹਾ ਕਰਦੀ ਨਹੀ!

ਕਿਊਂ ਹਿਜਰ ਦੇ ਆਜੜੀ ਦੀ ਬਂਸਰੀ,
ਗੀਤ ਖੁਸ਼ੀਆਂ ਦਾ ਕੋਈ ਝਰਦੀ ਨਹੀ!
 

grewalsandy

Jatt Jalandhary
ik tupka akhan cho wagda wagda
mere sirhane te dig pya
koi khwab
chup chap tutt gya
awaj ni hoi tuttan di
rola ni pya
kise ni sunya
mai v nahi
mai shant c par
os samundar wang
jis ne apne andar
kina kuch luka k rakhya hoya hai
mai ta sun rahi c
oh awaaja
jo mere andro uth rahiya c
ron diya c?
cheekan diya?
mainu smj nahi c aa reha
k ehna nu kive roka
ehna ne ta apne rasta kar lya c
wagan da
fer sochya k wagan hi dindi han
wag k sukk jange
j rok lya
ta andro pata nahi
kina wadha tufaan
lai k aange


by----
Renu
 
Top