ਰਾਖੀ ਕਰਦੀ ਪੁਲਸ

jaggi37

Member
ਨੀ ਮੈ ਮਿੱਟੀ ਦੇ ਵਿੱਚ ਮਿੱਟੀ ਹੋਣਾ ਚਾਹੁੰਦਾ ਹਾ,
.ਤੈੰਨੂ ਮਿੱਟੀ ਤੋ ਐਲਰਜੀ ਹੈ ਮੁਟਿਆਰੇ.........
ਤੁਹਾਡੀਆਂ ਬਿੱਲੀਆਂ t.v. A.c ਦੇ ਵਿੱਚ ਵੇਖਦੀਆਂ,
ਨੀ ਸਾਡੇ ਧੁੱਪਾਂ ਦੇ ਵਿੱਚ ਬਲਦੇ ਬਲਦ ਵਿਚਾਰੇ........
ਤੁਹਾਡੀ ਰਾਖੀ ਕਰਦੀ ਪੁਲਸ ਜਿਪਸੀਆਂ ਲਾ ਲਾਕੇ,
ਨੀਂ ਸਾਡੇ ਬੁੱਢੇ ਪਹਿਰੇ ਲਾਉਂਦੇ ਆਪ ਵਿਚਾਰੇ........
ਖਾ ਕੇ ਵੇਖ ਮੁਲੱਠੀ ਕਮਲੀਏ ਸੁਰ ਵਿੱਚ ਹੋਜੇਂਗੀ,
ਨੀਂ ਆਹ ਚਿੰਗਮ ਤੇਰੇ ਦੰਦ ਗਾਲਦੂ ਸਾਰੇ........
ਸਾਡੀ ਹਿੱਕ ਤੋਂ ਜਿਹੜੀਆਂ ਨਹਿਰਾਂ ਲੰਘ ਕੇ ਆਉਂਦੀਆਂ ਨੇ,
ਤੇਰੇ lawn ਨੂੰ ਪਾਣੀ ਤਾਂ ਲਗਦੈ ਮੁਟਿਆਰੇ..........
ਸੋਚ ਜੇ ਨੱਕੇ ਮੋੜ ਤੇ "Ramgharian" ਇਹਨਾਂ ਨਹਿਰਾਂ ਦੇ,
ਨੀਂ body ਹੋਜੂ smelly ਹੁਣ ਲਿਸ਼ਕਦੀਏ ਨਾਰੇ.............
 
Top