ਰਹਿ ਗਏ ਪਲਕਾਂ ਚ ਮਿੱਠੇ ਮਿੱਠੇ ਖਾਬ ਸੱਜਣਾਂ

ਰਹਿ ਗਏ ਪਲਕਾਂ ਚ ਮਿੱਠੇ ਮਿੱਠੇ ਖਾਬ ਸੱਜਣਾਂ ,
ਪੈ ਗਈ ਦਿਲ ਉੱਤੇ ਯਾਦ ਵਾਲੀ ਦਾਬ ਸੱਜਣਾਂ ,
ਹੁੱਣ ਜਿੰਦਗੀ ਮਿਟਾਉਣ ਲਈ ਬਹਾਨਾ ਲੱਭੀਏ ,
ਸਾਥ ਛੱਡਦੀ ਨਾਂ ਤੇਰੀ ਉਹ ਮੁਰਾਦ ਸੱਜਣਾਂ |

ਸਾਡੇ ਰੂਹ ਤੱਕ ਅੱਥਰੂ ਨਿਚੋੜ ਹੋ ਗਏ ,
ਅਸੀ ਤੇਰੀਆਂ ਹੀ ਨਜਰਾਂ ਤੋ ਹੋਰ ਹੋ ਗਏ ,
ਇਹ ਤੋ ਵੱਧ ਸਾੰਨੂ ਦੇਣਾਂ ਕੀ ਖਿਤਾਬ ਸੱਜਣਾਂ |
ਰਹਿ ਗਏ ਪਲਕਾਂ ਚ ਮਿੱਠੇ ਮਿੱਠੇ ਖਾਬ ਸੱਜਣਾਂ ............

ਕਦੇ ਅਸੀ ਨੀ ਨਿਭਾਈ ਇਲਜਾਮ ਲੱਗਦਾ '
ਤੇਨੂੰ ਸਾਡਾ ਹੀ ਪਰਾਇਆ ਅੱਜ ਨਾਮ ਲੱਗਦਾ ,
ਸਾਨੁੰ ਲੁੱਟ ਲਿਆ ਤੇਰੀ ਹਰ ਯਾਦ ਸੱਜਣਾਂ |
ਰਹਿ ਗਏ ਪਲਕਾਂ ਚ ਮਿੱਠੇ ਮਿੱਠੇ ਖਾਬ ਸੱਜਣਾਂ ..............

ਬੀਤੇ ਵੇਲੇ ਤੇ ਜਾਂ ਤੇਰੇ ਤੇ ਮੈ ਛੱਕ ਕਰਦਾ ,
ਤੁੰ ਹੀ ਦੱਸ ' ਗੋਬਿੰਦ ' ਕਿੰਵੇ ਤੇਨੂੰ ਵੱਖ ਕਰਦਾ ,
ਦੁਆ ਇਹੋ ਬੱਸ ਰਹਿ ਤੂੰ ਅਬਾਦ ਸੱਜਣਾਂ |
ਰਹਿ ਗਏ ਪਲਕਾਂ ਚ ਮਿੱਠੇ ਮਿੱਠੇ ਖਾਬ ਸੱਜਣਾਂ ..............
 
ਕਿ ਪੁੱਛਦੇ ਹੋ ਕਿੱਥੇ ਵਸਦੇ ਹਾ
ਸਾਡੇ ਸਹਿਰ ਦਾ ਨਾਮ ਜੁਦਾਈ ਏ
ਤਹਿ:ਜਫਾ,ਜਿਲਾ:ਹਿਜਰਨਹਾਰ
ਡਾਕਖਾਨਾ:ਰੁਸਵਾਈ ਏ
ਗਲੀ ਦਿਲ ਵਾਲੀ ਮੁਹੱਲਾ ਬੇਦਰਦਾ
ਜਿੱਥੇ ਮਾਸੂਮ ਨੇ ਕੁੱਲੀ ਪਾਈ ਏ
ਤੈਨੂੰ ਅੱਜ ਵੀ "
ਗੋਬਿੰਦ" ਮਿਲ ਸਕਦਾ
ਬੈਠਾ ਗਮਾ ਦੀ ਮਹਿਫਲ ਲਾਈ ਏ:wo
 
▓▓

http://www.orkut.co.in/Main#CommMsgs?cmm=95963400&tid=5425794904836657862&na=4ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ,

ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ।
ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ,
ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ।
ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ,
ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ।
ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ,
ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ।
ਲਿਖਣਾ ਨੀ ਆਉਦਾ "
ਗੋਬਿੰਦ" ਨੂੰ, ਨਹੀੳ ਕਦੇ ਲਿਖਿਆ ਸੀ,
ਪਰ ਜਜ਼ਬਾਤਾਂ ਨੂੰ ਠੱਲ ਪਾਉਣਾ, ਔਖਾ ਹੋਈ ਜਾਂਦਾ ਏ.....!
 
ਮੇਰੇ ਦਿਲ ਵਿੱਚ ਸੀ ਠਿਕਾਣਾ ਉਸ ਦਾ,
ਦੋ ਕਦਮ ਵੀ ਉਸ ਤੋਂ ਆਇਆ ਨਾਂ ਗਿਆ ,
ਮੈ ਪੁਛਿਆ ਕਿਉ ਤੋੜਿਆ ਤੂੰ ਵਾਦਾ ਅਪਣਾ,
ਤਾਂ ਹੱਸ ਕੇ ਕਹਿੰਦੀ ਬੱਸ ਨਿਭਾਇਆ ਨਾ ਗਿਆ |:o
 
"ਦਿਲ ਬੜਾ ਕਰੇ ਦੇਵਾ ਮੈ ਜਵਾਬ ਨੀ"

ਪੂਰੇ ਨਹੀਓ ਹੋਣੇ, ਵੇਖੇ ਸੀ ਜੋ ਖਵਾਬ ਨੀ....
ਤੇਰੇ ਪਿੱਛੇ ਜੋ ਫੱਟ ਖਾਦੇ, ਕੋਈ ਨਾ ਹਿਸਾਬ ਨੀ...
ਸਾਭ-ਸਾਭ ਪਏ ਰੱਖੇ, ਸਾਰੇ ਚਿੱਠੀਆ ਗੁਲਾਬ ਨੀ....
ਤੂ ਅਮਾਨਤ ਕਿਸੇ ਦੀ, ਮੈ ਹੱਡੀ ਵਿੱਚ ਕਬਾਬ ਨੀ....
ਵਸੀ ਤੂ ਸਾਹਾ ਚ', ਜਿਵੇ ਮਰਦਾਨੇ ਦੀ ਸਾਝ ਨਾਲ ਰਵਾਬ ਨੀ.....
ਵੇਖ ਸੁਨੇਹਾ ਤੇਰਾ, ਦਿਲ ਬੜਾ ਕਰੇ ਦੇਵਾ ਮੈ ਜਵਾਬ ਨੀ......
ਫਿਰ ਅੱਖ ਖੁੱਲੀ ਯਾਦ ਆਇਆ,
ਗੋਬਿੰਦ ਛੱਡ ਵੇਖਣੇ ਖੁਆਬ ਨੀ,
ਗੋਬਿੰਦ ਛੱਡ ਵੇਖਣੇ ਖੁਆਬ ਨੀ.............:so
 
ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ।
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ।
ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ।
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,ਬਸ ਹੱਸ ਕੇ ਚੁੱਪ ਕਰ ਜਾਨਾਂ,
ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ......................:y:yes
 
ਅਸੀ ਮਨ ਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ,ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇਂ…:nerd
 

ਜੀਹਦੇ ਉਤੇ ਵਾਰਦੇ ਸੀ ਜਾਨ ਛੱਡ ਗਈ ਏ,
ਸੁਨਾ ਸਾਡਾ ਕਰ ਕੇ ਜਹਾਨ ਛੱਡ ਗਈ ਏ.
ਪਿਆਰ ਦਾ ਯਕੀਨ ਰਹੇ ਦਵਾਉਂਦੇ ਸੋਹਾਂ ਖਾ ਕੇ,
ਹੱਥ ਵਿੱਚ ਫੜਿਆ ਕੁਰਾਨ ਛੱਡ ਗਈ ਏ.
ਆਖਦਾ ਏ ਝੱਲਾ ਕੋਈ ਆਖਦਾ ਸ਼ਰਾਬੀ ਮੈਨੂੰ,
ਸਾਰੇ ਸ਼ਹਿਰ ਵਿੱਚ ਬਦਨਾਮ ਛੱਡ ਗਈ ਏ.
ਜਿਸਨੂੰ ਰਹੇ ਆਪਣਾ ਇਮਾਨ ਅਸੀਂ ਆਖਦੇ,
ਕਹਿ ਕੇ ਉਹ ਸਾਨੂੰ ਬੇਈਮਾਨ ਛੱਡ ਗਈ ਏ.
 
ਬੜੇ ਖੱਤ ਪਾਏ ਸੋਹਨੇ ਸੱਜਣਾਂ ਨੂੰ ਅਜੇ ਤੱਕ ਨਾਂ ਕੋਈ ਜਵਾਬ ਆਇਆ,
ਜਾਂ ਫਿਰ ਕਲਮ ਟੁੱਟੀ ਤੇ ਜਾਂ ਸਿਆਹੀ ਮੁੱਕੀ ਤੇ
ਜਾਂ ਫਿਰ ਰੱਬ ਨੇ ਕਾਗਜਾਂ ਦਾ ਕਾਲ਼ ਪਾਇਆ
ਜਾਂ ਫਿਰ ਡਾਕੀਏ ਦੀ ਸਾਰੀ ਡਾਕ ਰੁੱਲ ਗੀ ਤੇ
ਜਾਂ ਫਿਰ ਡਾਕਖਾਨੇ ਵਿਚ ਭੁਚਾਲ ਆਇਆ
:prਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ
ਜਿਨੂੰ ਯਾਰਾਂ ਦਾ ਨੀ ਖਿਆਲ ਆਇਆ...... !!!!:salut
 
ਅਸੀਂ ਚੱਲੇ ਸੀ ਕੁਛ ਪਾਉਣ ਲਈ,
ਪਰ ਸਭ ਕੁਛ ਲੁਟਾ ਚੱਲੇ..
ਨਾਂ ਯਾਰ ਰਹੇ ਨਾਂ ਯਾਰੀ ਰਹੀ,
ਮੈਨੂੰ ਆਪਣੇ ਵੀ ਭੁਲਾ ਚੱਲੇ..
ਛੱਡ ਵੇ ਦਿਲਾ..ਕਿਉਂ ਰੋਨਾ??
ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ..
ਤੂੰ ਯਾਰਾਂ ਲਈ ਤੜਪਦਾ ਰਿਹਾ..
ਪਰ ਤੇਰੀ ਕਿਸਮਤ ਦੇ ਸਿਤਾਰੇ,
ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ
 
Top