ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ

jaggi37

Member
ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਣਾ ਮੇ ਦਾਤਾ
ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ
ਆਪਨੀ ਨਿੰਦਿਆ ਨੂੰ ਹੀ ਸਿਫਤ ਜਾਣਾ ਮੈ
ਕਦੇ ਨਾ ਆਕੜ ਵਾਲੀ ਜਾਤ ਪਛਾਣਾ ਮੈ
ਬੁਰੇ ਨੂੰ ਚੰਗਾ ਕਹਿਣਾ ਸਿਖਣਾ ਮੈ ਦਾਤਾ
ਅੰਬਰੀ ਉਡਦੀ ਭੁੱਲੇ ਨਾ ਅੌਕਾਤ ਮੇਰੀ
ਯਾਦ ਰਹੇ ਕੇ ਮਿੱਟੀ ਹੀ ਏ ਜਾਤ ਮੇਰੀ
ਸੱਚ ਦੇ ਅੱਗੇ ਢਹਿਣਾ ਸਿੱਖਣਾ ਮੈ ਦਾਤਾ

ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਣਾ ਮੇ ਦਾਤਾ
ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ...............
 
Top