ਰਕੀਬ ਤੇ ਅੱਗੇ ਈ ਰਕੀਬ ਹੁੰਦੈ, ਹੁਣ ਹਬੀਬ ਵੀ ਬਣ ਰਕੀਬ ਗਿਆ । ਜਾਨੀ ਜਾਨ ਜਿਹਨੂੰ ਮੈਂ ਜਾਣਦਾ ਸਾਂ, ਉਹ ਵੀ ਮੁਖ਼ਬਰ ਤੇ ਬਣ ਅਜੀਬ ਗਿਆ । ਕਿਹਨੂੰ ਆਪਣਾ ਕਹਾਂ ਤੇ ਗ਼ੈਰ ਕਿਹਨੂੰ, ਬਦਲ ਅਪਣਾ ਮੇਰਾ ਨਸੀਬ ਗਿਆ । ਇਹਨਾਂ ਦੋਹਾਂ ਨੂੰ ਛੱਡ ਕੇ ਦੇਖ 'ਦਾਮਨ', ਹੋ ਅੱਲ੍ਹਾ ਦੇ ਬਹੁਤ ਕਰੀਬ ਗਿਆ ।