ਯੁੱਗ ਆਇਆ ਮਸ਼ੀਨਾ ਦਾ

Saini Sa'aB

K00l$@!n!
ਯੁੱਗ ਆਇਆ ਮਸ਼ੀਨਾ ਦਾ
ਹਥੀਂ ਕਣਕ ਨਾ ਕੋਈ ਵੱਢੇ,
ਆ ਗਏ ਟ੍ਰੈਕ੍ਟਰ ਬਈ
... ਭੁਲੇ ਬਲਦਾਂ ਵਾਲੇ ਗੱਡੇ,
ਜਿਥੇ ਬਾਂਟੇ ਖੇਡ ਦੇ ਸੀ
ਓਹ ਗਲੀ ਵੀ ਹੋ ਗਈ ਪੱਕੀ,
ਸਰਕਾਰਾਂ ਕਿੰਹਦੀਆਂ ਨੇ
ਅਸੀਂ ਹੁਣ ਕਰ ਲਈ ਬੜੀ ਤਰੱਕੀ….

ਹੁਣ ਸਿਰ ਉੱਤੇ ਧਰ ਸ਼ਾਬਾ
ਰੋਟੀ ਖੇਤ ਨਾ ਕੋਈ ਲਿਜਾਵੇ,
ਕਹ ਦੇਵੀਂ ਬਾਪੂ ਨੂੰ
ਰੋਟੀ ਘਰ ਆਣ ਕੇ ਖਾਵੇ,
ਆਟਾ ਮੁੱਲ ਲੈ ਲੇਂਦੇ
ਨਾ ਕੋਈ ਘਰ ਦੀ ਬੀਜਦਾ ਮੱਕੀ,
ਸਰਕਾਰਾਂ ਕਿੰਹਦੀਆਂ ਨੇ
ਅਸੀਂ ਹੁਣ ਕਰ ………..

ਹੁਣ ਧੀ ਕੋਈ ਜੰਮਦਾ ਨਾ
ਸਾਰੇ ਪੁੱਤ ਜਮਨ ਨੂੰ ਕਾਹਲੇ,
ਦੇਣ ਧੱਕੇ ਮਾਪੇਆਂ ਨੂੰ
ਲੋਕੀਂ ਮਤਲਬੀ ਹੋ ਗਏ ਬਾਹਲੇ,
ਪੀ ਕੇ ਸ੍ਮੇਕਾਂ ਬਈ
ਔਜ ਕਲ ਅੱਤ ਮੁਢੀਰ ਨੇ ਚੱਕੀ,
ਸਰਕਾਰਾਂ ਕਿੰਹਦੀਆਂ ਨੇ
ਅਸੀਂ ਹੁਣ………

ਭੁੱਲ ਸਤ ਸ੍ਰੀ ਅਕਾਲ ਗਏ
ਸਾਰੇ hi -hello ਨੇ ਕਹਿੰਦੇ,
ਗੁਰੂ ਘਰ ਕੋਈ ਜਾਵੇ ਨਾ
ਡਿਸਕੋ ਬਾਰ ਵਿਚ ਜਾ ਬੇੰਹਿਦੇ,
ਕੁੜੀ ਇਕੱਲੀ ਲੰਘ ਜਾਵੇ
ਦੇਖਦੇ ਨਾਲ ਨਜ਼ਰ ਓਹ ਸ਼ੱਕੀ,
ਸਰਕਾਰਾਂ ਕਿੰਹਦੀਆਂ ਨੇ
ਅਸੀਂ ਹੁਣ…..

ਰੱਬ ਸੁਖ ਹੀ ਰਖੇ ਬਈ
ਹੈ ਕਲਯੁਗ ਦਾ ਆਇਆ ਜਮਾਨਾ,
ਛਡ “jas ” ਅਕਲਾਂ ਨੂੰ
ਬਣ ਜਾ ਤੂੰ ਵੀ ਥੋੜਾ ਸਿਆਣਾ,
ਕਰੀਂ ਮੇਹਰ ਮਾਲਕਾ ਤੂੰ
ਇਹ ਆਸ ਤੇਰੇ ਤੇ ਰਖੀ,
ਸਰਕਾਰਾਂ ਕਿੰਹਦੀਆਂ ਨੇ
ਅਸੀਂ ਹੁਣ ਕਰ ਲਈ ਬੜੀ ਤਰੱਕੀ…



Writer :- unknown ji :an
 
Top