ਯਾਰੀ ਨੂ ਦਾਗ

Arun Bhardwaj

-->> Rule-Breaker <<--
ਕੁਝ ਮਾਰ ਨੋਹ੍ਨ੍ਨਦਰਾਂ ਖਾਂਦੇ ਨੇ ,
ਕੁਝ ਮੀਠੇ ਪਿਆਰੇ ਹੋ ਕੇ ਖਾਂਦੇ ਨੇ ,

ਜੀ ਜੀ ਕਹਿ ਕੇ ਮੁਹ ਵਿਚੋਂ ,
ਸਬ ਕੁਝ ਲੁੱਟ ਲੈ ਜਾਂਦੇ ਨੇ ,

ਪਿਹਚਾਣ ਯਾਰਾਂ ਦੀ ਕਰਨੀ ਔਖੀ,
ਮ੍ਖੋੱਟੇ ਦੁਸ਼ਮਣ ਪਾ ਪਾ ਆਉਂਦੇ ਨੇ ,

ਪਹਲਾਂ ਯਾਰ ਯਾਰ ਕਹਿ ਗਲ ਲਾਓਂਦੇ,
ਫਿਰ ਪਿੱਠ ਤੇ ਸ਼ੂਰਾ ਚਲਾਉਂਦੇ ਨੇ ,

ਖਿੜਿਆ ਫੁੱਲਾਂ ਦੇ ਬਾਘਾਂ ਚੋਂ ਵੀ ,
ਹਥ ਕੰਡੇ ਆਣ ਫੜਾਉਂਦੇ ਨੇ ,

ਵਕ਼ਤ ਬੁਰੇ ਨੂੰ ਆਇਆਂ ਦੇਖ ,
ਲਾਗੇ ਨਾ ਆਣ ਖਲੋਂਦੇ ਨੇ ,

ਪੱਗ ਵੱਟ ਬਣਦੇ ਵੀਰ ਪੇਹ੍ਲਾਂ ,
ਫਿਰ ਨਿਗਾਹ ਯਾਰ ਦੇ ਘਰ ਹੀ ਮਾੜੀ ਟਿਕੋਉਂਦੇ ਨੇ ,

ਫੁੱਲ ਚੰਦਰਿਆ ਯਾਰ ਏਹੋ ਜੇਹੇ ,
ਸੱਚੀ ਯਾਰੀ ਨੂ ਦਾਗ ਪਏ ਲਾਉਂਦੇ ਨੇ

Jatinder Singh Phull

 
Top