ਯਾਰ ਮੇਰਾ

rkorpal

Elite
ਚਿੰਤਾ ਵਰਗੀ ਪੀੜ ਨਹੀ, ਵਹਿਮ ਜਿਹਾ ਕੋਈ ਰੋਗ ਨਹੀ,
ਜੋਬਨ ਵਰਗੀ ਰੁੱਤ ਨਾ ਕੋਈ, ਗੁਣ ਵਰਗੀ ਕੋਈ ਮਾਇਆ ਹੈ ਨੀ,
ਹਰਖ ਤੋਂ ਮਾਰੂ ਜਹਿਰ ਨਹੀਂ
ਜਿਸ ਥਾਂ ਵਸੇ ਯਾਰ ਮੇਰਾ, ਉਸ ਥਾਂ ਵਰਗਾ ਕੋਈ ਸ਼ਹਿਰ ਨਹੀ........

ਪੱਥਰ ਜਿਹਾ ਕਠੋਰ ਨਹੀ ਤੇ ਫੁੱਲਾ ਜਿਹਾ ਕੋਈ ਨਰਮ ਨਹੀਂ,
ਮਹਿਕ ਨਹੀ ਕਸਤੂਰੀ ਵਰਗੀ, ਕੰਜਰੀ ਦਾ ਕੋਈ ਧਰਮ ਨਹੀਂ
ਯਾਰੀ ਵਿਗੜ ਕੇ ਪੈ ਜੇ ਦੁਸ਼ਮਣੀ, ਇਸ ਤੋਂ ਵੱਡਾ ਵੈਰ ਨਹੀਂ
ਜਿਸ ਥਾਂ ਵਸੇ ਯਾਰ ਮੇਰਾ, ਉਸ ਥਾਂ ਵਰਗਾ ਕੋਈ ਸ਼ਹਿਰ ਨਹੀ........
 
Top