UNP

ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ

Go Back   UNP > Poetry > Punjabi Poetry

UNP Register

Old 01-Jul-2013
userid97899
 
Thumbs up ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ

ਯਾਰਾਂ ਜਿੱਡਾ ਜਿਗਰਾ ਕਰਕੇ ਮੌਤ ਨਾਲ਼ ਲੜ ਸਕਦੀਆਂ ਨਹੀਂ,
ਜੱਗ ਨਾਲ਼ ਪੈਜੇ ਵੈਰ ਅੱਗੇ ਤਲਵਾਰਾਂ ਦੇ ਖੜ੍ਹ ਸਕਦੀਆਂ ਨਹੀਂ,
ਗਏ ਸਮਝਾ ਕੇ ਉਹ ਦਿਨ ਜਿਹੜੇ ਵਿੱਚ ਆਸ਼ਕੀ ਲੰਘੇ,
ਕੀ ਲੈਣਾ ਕੁੜੀਆਂ ਤੋਂ ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ.......

ਜਾਨੂੰ-ਮਿੱਠੂ ਕਹਿ ਕਹਿ ਕੇ ਸਭ ਝੂਠਾ ਪਿਆਰ ਜਤੌਂਦੀਆਂ ਨੇ,
ਛੱਡ ਤੁਰ ਜਾਂਦੀਆਂ ਰੋਂਦਿਆਂ ਨੂੰ, ਨਾ ਗਲ਼ ਨਾਲ਼ ਲਾ ਵਰੌਂਦੀਆਂ ਨੇ,
ਸਾਂਭਣ ਆ ਕੇ ਯਾਰ, ਜਾਈਏ ਜਦ ਹੁਸਨ ਦੇ ਹੱਥੋਂ ਡੰਗੇ,
ਕੀ ਲੈਣਾ ਕੁੜੀਆਂ ਤੋਂ ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ.......

ਕੁੜੀਆਂ ਦਿੰਦੀਆਂ ਦੁੱਖ, ਯਾਰ ਦੁੱਖਾਂ ਤੇ ਪਰਦੇ ਪਾਉਂਦੇ ਨੇ,
ਸਾਰੇ ਦੁੱਖ ਭੁੱਲ ਜਾਈਏ, ਜਦ ਸੌਂਹ ਪਾ ਕੇ ਪੈੱਗ ਪਿਲਾਉਂਦੇ ਨੇ,
ਹਰ ਇੱਕ ਜਨਮ 'ਚ "ਭੂਲੱਰ" ਸਾਥ ਬੱਸ ਯਾਰਾਂ ਦਾ ਹੀ ਮੰਗੇ,
ਕੀ ਲੈਣਾ ਕੁੜੀਆਂ ਤੋਂ ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ.......
ਕੀ ਲੈਣਾ ਨੱਢ੍ਹੀਆਂ ਤੋਂ ਆਪਾਂ ਤਾਂ ਬਾਈਆਂ ਨਾਲ਼ ਹੀ ਚੰਗੇ....

Writer :- : ਭੂਲੱਰ

Old 01-Jul-2013
-=.DilJani.=-
 
Thumbs up Re: ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ

ਯਾਰਾਂ ਜਿੱਡਾ ਜਿਗਰਾ ਕਰਕੇ ਮੌਤ ਨਾਲ਼ ਲੜ ਸਕਦੀਆਂ ਨਹੀਂ,
ਜੱਗ ਨਾਲ਼ ਪੈਜੇ ਵੈਰ ਅੱਗੇ ਤਲਵਾਰਾਂ ਦੇ ਖੜ੍ਹ ਸਕਦੀਆਂ ਨਹੀਂ,

Old 02-Jul-2013
Mr.Gill
 
Re: ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ

Old 02-Jul-2013
#Bullet84
 
Re: ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ

Post New Thread  Reply

« ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ | ਸਾਨੂੰ ਤਪਦੀ ਦੁਪਹਿਰ ਹੀ ਚੰਗੀ »
X
Quick Register
User Name:
Email:
Human Verification

UNP