ਯਾਦਾਂ

-=Sukh Tiwana=-

-=SUKH TIWANA=-
ਯਾਦਾਂ ਦੇ ਸਾਗਰਾਂ ਦੀ ਗਹਿਰਾਈ 'ਚ ਕੁਝ ਬੇੜੇ ਸੱਧਰਾਂ ਦੇ ਵੀ ਗ਼ਰਕ ਹੋਏ,
ਕੁੱਝ ਬਾਲਪਨ ਦੇ ਸੁਪਨੇ ਤੇ ਕੁਝ ਅੱਲੜਪੁਣੇ ਦੀਆਂ ਰੀਝਾਂ ਦਾ ਅਖ਼ਿਰ ਇਹੋ ਅੰਜਾਮ ਹੋਣਾ ਸੀ?
ਦੁਨੀਆਂ ਦੀਆਂ ਰੰਗੀਨੀਆਂ ਵੀ ਹੁਣ ਕਿਸੇ ਬੇਰਹਮ ਕਸਾਈ ਦੇ ਦਾਤ ਵਾਂਗੂੰ,
ਇਸ ਦਿਲ ਦੇ ਕਈ ਟੁਕੜੇ ਕਰ ਜਾਂਦੀਆਂ ਨੇ,
ਕਿਸੇ ਦੇ ਪਿਆਰ 'ਚ ਕੰਨ ਪੜਵਾ ਕੇ ਨਾਥ ਬਣ ਜਾਣਾ ਵੀ ਕੋਈ ਔਖਾ ਨਹੀਂ,
ਹੈ ਪਰ ਔਖਾ ਤਾਂ ਓਸ ਪਿਆਰ ਦੇ ਦਰਦ ਦਾ ਬੋਝ ਚੁਪ ਚਾਪ ਹੰਢਾਉਣਾ,
ਏਸ ਰਾਜ਼ ਨੂੰ ਕੋਈ ਇਕਤਰਫ਼ਾ ਇਸ਼ਕ 'ਚ ਸੜਨ ਵਾਲਾ ਹੀ ਸਮਝ ਸਕਦਾ,
ਹੋਰ ਹੁਣ ਇਸ ਬੰਜਰ ਦਿਲ ਵਿਚ ਵੀ ਕੁਝ ਨਹੀਂ ਰਿਹਾ,
ਕੁਝ ਨਕਲੀ ਜਿਹੇ ਹਾਸੇ ਤੇ ਠੰਡੇ ਹਓਕਿਆਂ ਦੇ ਸਿਵਾ,
ਇਸ ਵਿਰਾਨੀ ਜ਼ਿੰਦਗੀ ਨੂੰ ਬਸ ਉਡੀਕ ਹੈ ਇਕ ਹੋਰ ਪਤਝੜ ਦੀ,
ਤਾਂ ਜੋ ਇਸ ਮੁਰਝਾਏ ਫੁੱਲ ਨੂੰ ਮਿੱਟੀ ਨਸੀਬ ਹੋ ਜਾਵੇ,
ਤੇ ਸੁੱਖ ਨੂੰ ਚੈਨ ਆ ਜਾਵੇ.................................:a
 
Top