ਯਾਦਾਂ

[JUGRAJ SINGH]

Prime VIP
Staff member
ਤੈਨੂੰ ਚਾਹੁਣ ਵਾਲੇ ਨੇ ਬਹੁਤ ਇੱਥੇ ,
ਕੀ ਲੋੜ ਹੈ ਸਾਡੀਆਂ ਫਿਕਰਾਂ ਦੀ ,
ਗੱਲ ਚੰਗੀ ਗੈਰਾਂ ਦੀ ਲੱਗਦੀ ਐ ,
ਚੰਗੀ ਲੱਗੇ ਨਾ ਸਾਡੇ ਜ਼ਿਕਰਾਂ ਦੀ ||

ਰੱਣਾਂ ਸੋਹਣੀਆਂ ਨੇ ਸਾਰੇ ਜੱਗ ਉੱਤੇ ,
ਬੱਸ ਕੀਤੀਆਂ ਬੇ-ਵਫਾਈਆਂ ਨੇ ,
ਇੱਕ ਤੂੰ ਕਰ ਗਈ ਕੀ ਫ਼ਰਕ ਪੈਂਦਾ ,
ਰੀਤਾਂ ਦੁਨੀਆਂ ਤੇ ਚੱਲਦੀਆਂ ਆਈਆਂ ਨੇ ||

ਮੈਂ ਸੋਚ ਨਹੀਂ ਕਦੇ ਸਕਦਾ ਸੀ ,
ਕਿ ਤੂੰ 'ਗੱਗੀ' ਨੂੰ ਭੁੱਲ ਜਾਵੇਂਗੀ ,
ਉਹਨੇ ਲਖਾਂ ਚੋਂ ਤੈਨੂੰ ਲੱਭਿਆ ਸੀ ,
ਤੂੰ ਫਿਰ ਲੱਖਾਂ ਵਿੱਚ ਰੁਲ ਜਾਵੇਂਗੀ ||

ਦਿਨ ਲੰਘਦੇ ਨੇ ਇਸ ਜਿੰਦਗੀ ਦੇ ,
ਬੱਸ ਕਰਕੇ ਤੈਨੂੰ ਯਾਦ ਕੁੜੇ ,
ਤੂੰ ਯਾਰੀ ਲਾ ਲਈ ਕਈ ਥਾਵੇਂ ,
ਸਾਨੂੰ ਛੱਡਣ ਤੋਂ ਬਾਅਦ ਕੁੜੇ ||


* ਰੋਹਿਤ ਬਾਂਸਲ *
 
Top