ਯਾਦ ਵਤਨ ਦੀ ਜੱਦ ਆ ਜਾਂਦੀ

gurpreetpunjabishayar

dil apna punabi
ਯਾਦ ਵਤਨ ਦੀ ਜੱਦ ਆ ਜਾਂਦੀ,
ਇੱਕ ਪੀੜ ਕਲੇਜਾ ਕੱਢ ਲੈ ਜਾਏ,

ਆਣ ਵਲੈਤਾਂ ਵਿਚ ਬਹਿ ਗਏ ਆ,
ਪੰਜ-ਆਬਾਂ ਦੀ ਧਰਤੀ ਦੇ ਜੱਮੇ ਜਾਏ,

ਮਾਮੇ, ਮਾਸੀਆਂ, ਭੂਆਂ ਸੱਭ ਰਿਸ਼ਤੇ ਨਾਤੇ,
ਡਾਲਰਾਂ ਨੇ ਇੱਥੇ ਫਿੱਕੇ ਪਾਏ,

ਕਿਸ਼ਤਾਂ ਹੀ ਪੂਰੀਆਂ ਹੁੰਦੀਆਂ ਨਹੀ,
ਹਰ ਕੋਈ ਦੂਹਰੀਆ ਤੀਹਰੀਆਂ ਸ਼ਿਫਟਾਂ ਲਾਏ,

ਦਿਲ ਲੋਚਦਾ ਹੈ ਓਹੀ ਪੁਰਾਣੇ ਯਾਰ ਤੇ ਬੇਲੀ,
ਜਿਨ੍ਹਾਂ ਨਾਲ ਇਹ ਮਰਜਾਣਾ ਪਲ ਦੋ ਪਲ ਮਹਫਿਲ ਲਾਏ,

ਇੱਥੇ ਵਿਹਲ ਕਿਸੇ ਕੋਲ ਏਨਾ ਹੈ ਨਹੀਂ,
ਜੋ ਦਰਦ ਕਿੱਸੇ ਦੇ ਆਣ ਵੰਡਾਏ,

ਪੈਸਾ ਤਾਂ ਇੱਥੇ ਹਰ ਕਮਾਏ, ਪਰ ਲੱਭਾ ਨਾ ਕੋਈ ਮੈਨੂੰ
ਜੋ ਕਹੇ ਉਸਨੇ ਹੈ ਦਿਲਦਾਰ ਕਮਾਏ,

ਸੋਹਣਾ ਹੈ ਮੁਲਕ 'ਤੇ ਸੋਹਣੇ ਨੇ ਏਥੋਂ ਦੇ ਜੰਮੇ ਜਾਏ,
ਪਰ ਦਿਲ ਮੇਰੇ ਨੂੰ ਏਥੇ ਕੁੱਝ ਨਾ ਭਾਏ,

ਰੋਕਿਆ ਰੁਕਦਾ ਇਹ ਦਿਲ ਨਹੀ,
ਚੁੱਪ ਚਪੀਤੇ ਮਾਰ ਉਡਾਰੀ ਵਤਨਾਂ ਨੂੰ ਜਾਏ,

ਕਰ ਕਰ ਯਾਦ ਵਤਨ ਦੀ ਮਿੱਟੀ,
ਅੱਖੀਓ ਹੜ੍ਹ ਹੰਜੁਆਂ ਦਾ ਵਗਦਾ ਜਾਏ
 

santok

Well-known member
kar kar jaad vatan di mitti,ankhio harh hanjuan da vagda jae. well cant forget mitti vatana di. very very good .
 
Top