UNP

ਯਾਦ ਕਰਨਾ ਭੁੱਲਣਾ ਤੇਰੇ ਸ਼ਹਿਰ ਦਾ ਰਿਵਾਜ਼ ਸੀ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਯਾਦ ਕਰਨਾ ਭੁੱਲਣਾ ਤੇਰੇ ਸ਼ਹਿਰ ਦਾ ਰਿਵਾਜ਼ ਸੀ

ਯਾਦ ਕਰਨਾ ਭੁੱਲਣਾ ਤੇਰੇ ਸ਼ਹਿਰ ਦਾ ਰਿਵਾਜ਼ ਸੀ ।
ਇੱਥੇ ਆਉਣੋਂ ਪਹਿਲਾਂ ਕਦੋਂ ਮੇਰਾ ਇਹ ਮਿਜਾਜ ਸੀ ।

ਖੰਭ ਮੇਰੇ ਕੱਟ ਲੈ ਗਏ ਸ਼ਿਕਾਰੀ ਤੇਰੇ ਦੇਸ਼ ਦੇ ;
ਤੇਰੇ ਭਾਣੇ ਬੱਸ ਮੇਰੀ ਐਨੀ ਕੁ ਹੀ ਪਰਵਾਜ਼ ਸੀ ।

ਬੁੱਤਖਾਨੇ ਬੁੱਤ ਨਾ ਰਿਹਾ ਮੈਂ ਪੂਜਾ ਕਿਸਦੀ ਕਰ ਲਵਾਂ ;
ਉਹ ਵੀ ਬੰਦ ਨੇ ਹੋ ਗਏ ਵੱਜ ਰਹੇ ਜੋ ਸਾਜ ਸੀ ।

ਹੁਣ ਵੀ ਘੜੀ ਦੋ ਘੜੀ ਲਈ ਯਾਦ ਤੈਨੂੰ ਕਰ ਲਵਾਂ ;
ਦਿਨ ਕਦੇ ਸਨ ਇਸ ਤਰ੍ਹਾਂ ਵੀ ਹਰ ਘੜੀ ਤੂੰ ਯਾਦ ਸੀ ।

ਦੇਸ਼ ਤੇਰੇ ਦੇ ਲੋਕੀਂ ਕਿਉਂ ਨੇ ਉਸਨੂੰ ਪੂਜਦੇ ;
ਗੈਰਾਂ ਦੀ ਠੋਕਰ ਦੇ ਉੱਤੇ ਜਿਸ ਰਾਜੇ ਦਾ ਤਾਜ ਸੀ ।

Post New Thread  Reply

« ਕੋਈ ਪੁੱਛ ਵੀ ਲਏ ਕੀ ਦੱਸਾਂ ਮੈਂ ਕੀਹਨੇ ਗਲ ਘੁੱਟਿਆ &# | ਚੰਨ ਦੀਆਂ ਰਿਸ਼ਮਾਂ ਤੇਰੇ ਬਾਝੋਂ ਹੈਣ ਬਿਜਲੀਆਂ ਹੋ  »
X
Quick Register
User Name:
Email:
Human Verification


UNP