ਯਾਦ ਆਉਣਗੇ

ਭੁੱਲਣੇ ਨੀ ਦਿਨ ਓੁਹੋ School ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁਨਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!

ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!

ਕਈ ਪੂਰੇ ਚਾਰ ਸਾਲ ਖਾਂਦੇ ਰਹੇ ਖਾਰ ਸਾਥੋਂ,
ਕਹਿੰਦੇ ਸੀ ਸਾਡੇ ਕੋਲੋਂ ਦੂਰ ਰਹੋ, ਨਹੀਂ ਬੋਲਿਆ ਜਾਂਦਾ ਨਾਲ ਪਿਆਰ ਸਾਥੋਂ,
ਹੁਣ ਕਿੱਥੋਂ ਲੱਭਣੇ, ਇਹ ਦੁਸ਼ਮਨ, ਜੋ ਲੱਗਣ ਲੱਗ ਪਏ ਸੀ ਆਪਣੇ,
ਬਿਣਾ ਲੜੇ ਹੀ ਜਿੱਤ ਗਏ, ਨਾਲੇ ਹਮੇਸ਼ਾਂ ਲਈ ਗਏ ਹਾਰ ਸਾਥੋਂ,
ਯਾਰਾਂ ਦੇ ਰਾਹ ਵਿੱਚ ਹੁਣ ਓੁਹੋ, ਕਦੋਂ ਫੇਰ ਕੰਦੇ ਵਿਛਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ BAI ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ
ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...
ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,
ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ
ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ,
ਮਹਿਕ ਸਰੋਂ ਦੇ ਫੁੱਲਾਂ ਦੀ, PIND ਦੀ,
ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,
ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ
ਹੋ ਕੇ ਟੈਟ ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ,
ਜੀਹਦੇ ਝੂਠ ਤੇ ਫਰੇਬ ਨਾਲ ਦਿਲ ਸੱਚਾ ਲਾਇਆ
ਕਦੇ ਉਸ ਨੂੰ ਵੀ ਨਿਮਾਣੇ ਯਾਦ ਆਉਣਗੇ.....
 
Top