ਯਾਦ

ਭੁੱਲਦੀ ਨਾ ਪਹਿਲੀ ਉਹਦੇ ਨਾਲ ਮੁਲਾਕਾਤ,
ਸੰਗਦੇ ਸੰਗਾਉਂਦਿਆ ਨੇ ਕੀਤੀ ਗਲਬਾਤ,
ਗਿਣਤੀ ਦੇ ਪਲ ਚੁੱਪ ਕੀਤਿਆਂ ਦੇ ਲੰਘੀ ਜਾਣ,
ਉਹਦੇ ਹੱਥ ਪੈਰ ਅਤੇ ਮੇਰੇ ਬੁੱਲ ਕੰਬੀ ਜਾਣ,
ਕਦੇ ਪਾਉਂਦੀ ਨੀਂਵੀਂ ਕਦੇ ਨਜ਼ਰਾਂ ਮਿਲਾਉਂਦੀ ਰਹੀ,
ਉਂਗਲਾਂ ਦੇ ਉੱਤੇ ਝੱਲੀ ਚੁੰਨੀ ਨੂੰ ਘੁਮਾਉਂਦੀ ਰਹੀ,
ਕਿੱਥੋਂ ਗਲ ਸੁਰੂ ਕਰਾਂ ਹਿੰਮਤ ਬਨਾਈ ਜਾਂਵਾਂ,
ਪੈਰ ਨਾਲ ਧਰਤੀ ਤੇ ਲੀਕਾਂ ਮੈਂ ਵੀ ਵਾਹੀ ਜਾਂਵਾਂ,
ਅੱਜ ਫਿਰ ਕਮਲੀ ਦੀ ਯਾਦ ਯਾਰੋ ਆ ਗਈ,
ਅੱਜ ਫਿਰ Ake ਅੱਖ ਨੂੰ ਰੁਵਾ ਗਈ........!!!
 
Top