ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

KARAN

Prime VIP
ਪਿੰਡ ਵਾਲੇ ਬਾਬੇ ਦੱਸਿਆ ਸੀ ਤੜਕੇ
ਮੱਸਿਆ ਦਾ ਮੇਲਾ ਲੱਗਣਾ ਏ ਭਰਕੇ
ਝੱਟ ਫੇਰ ਕਾਪੀਆਂ ਦੇ ਪਾੜ ਵਰਕੇ
ਲਿਖ ਅਰਜੀ ਫੇ ਆੜੀ ਨੂ ਫੜਾਵਂਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਕਰਨੀ ਗੁਰਾਹੀ ਕਾਰ ਸੇਵਾ ਵਾਲੀ ਵੈਨ ਤੇ
ਦੌੜਾਂ ਕਣਕ ਦੀ ਬੋਰੀ ਰਖ ਸਾਈਕਲ ਦੀ ਚੈਨ ਤੇ
ਜੀ ਬਾਬਿਆਂ ਦੇ ਮੁੰਡੇ ਨਾਲ ਅੜੀ ਲਾ ਭਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਲਿਟ ਲਿਟ ਧਰਤੀ ਤੇ ਝੂਠੇ ਰੋਣੇ ਰੋਂਦੇ ਸੀ
ਤਾਂਹੀ ਕੀਤੇ ਬੇਬੇ ਕੋਲੋਂ ਪੰਜ ਕੁ ਥਿਔਂਦੇ ਸੀ
ਜੀ ਗੋਲੀ ਆਲਾ ਬੱਤਾ ਪੀਂਦੇ ਢੋਲੇ ਦੀਆਂ ਲਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਤਾਏ ਦਾ ਸੀ 5911 ਬਿਨਾ ਛਤਰੀ
ਵਿਛੀ ਸੀ ਟ੍ਰਾਲੀ ਵਿਚ ਪਾਟੀ ਜਹੀ ਦਰੀ
ਬਾਬੇ ਬੁੜੀਆਂ ਨਾ ਨੱਕੋ ਨੱਕ ਸੀ ਭਰੀ
ਕਹਿੰਦੇ ਸੁਣ ਤਾਯਾ ਮੇਹਰ, ਛੇਤੀ ਲਾਦੇ ਟਾਪ ਗੇਰ
ਆਪਾਂ ਕਰਨੀ ਨੀ ਦੇਰ, ਧੂੜਾਂ ਪੱਟੀ ਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਕਹਿੰਦਾ ਚੰਗਾ ਬੇਬੇ ਮੈਂ ਤਾਂ ਹੁਣ ਚੱਲਾ ਮਥਾ ਟੇਕਨੇ ਨੂ
ਔਂਦੇ ਬੈਠਾ ਟਾਹਣੀ ਵਿਚ ਹਥ ਜਹੇ ਸੇਕ੍ਨੇ ਨੂ
ਧੂੰਧ ਵਿਚ ਔਂਦਿਆਂ ਦੇ ਹਥ ਕੰਬੀ ਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਪਾਈਆ ਮੂੰਗਫਲੀ ਨਾਲ ਮੁਠ ਕੁ ਰਿੳੜੀਆਂ
ਬੂਹੇ ਖੜਾ ਬਾਬਾ ਮਥੇ ਪਈ ਜਾਵੇ ਤਿੳੜੀਆਂ
ਫਿਲਮੀ ਜਹੀ ਧੁਨ ਢਾਡੀ ਵਾਰਾਂ ਪਯੇ ਗਾਂਵਦੇ ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਖਡੌਣੇ ਦੀ ਦੁਕਾਨ ਵੇਖ ਖੜ ਜਾਵਣਾ
ਵੇਖ ਨੀਲਾ ਫੋਰ੍ਡ "ਏਹਿ ਲੈਣੇ" ਅੜ ਜਾਵਣਾ
ਜਦ ਪੁਠੇ ਹਥ ਦੀ ਸੀ ਕੰਨਾ ਉੱਤੇ ਖਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਕਦੇ ਕਦੇ ਰਾਤ ਦੇ ਦੀਵਾਨ ਲਗਦੇ
ਜਾਂਦੇ ਭਰ ਸਾਰੇ ਰਾਹ ਜੋ ਸੁਨ੍ਸਾਨ ਲਗਦੇ
ਜੀ ਦਿਨੇ ਜਿਹੜੇ ਲੋਕੀਂ ਪੈਂਦੇ ਵੱਡ ਖਾਣ ਨੂ
ਰਾਤੀਂ ਸੰਗਤ ਚ ਬੈਠੇ "ਇਨ੍ਸਾਨ" ਲਗਦੇ
ਚੁੱਕ ਬਾਲਟੀ ਓ ਖੀਰ ਦੀ ਸੀ ਭੱਜੀ ਜਾਂਵਦੇ
ਲਾਂਗਰੀ ਓ ਬਾਬੇ ਵੀ ਜਵਾਨ ਲਗਦੇ
ਮੁੰਡੇ ਪੰਜ ਇਸ਼ਣਾਨਾ ਨਾਲ ਕੱਮ ਸਾਰਦੇ
ਬਾਬੇ ਟੁਬੀ ਲਾ ਲਾ ਦੇਖ ਸਿਰ ਪਯੇ ਨਹਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਐਹ ਕੁੰਡੀ ਮੁਛ ਵਾਲਾ ਕੋਈ ਸਰਦਾਰ ਲਗਦੈ
ਓ ਸੱਤ ਪੇਚਾਂ ਵਾਲੀ ਬੰਨੀ ਜ਼ੈਲਦਾਰ ਲਗਦੈ
ਘੋੜਿਆਂ ਤੇ ਚੜੀ ਆਗੀ ਫੌਜ ਖਾਲਸਾ
ਜੀ ਹਥੀਂ ਤੇਗਾਂ ਸਿਰ ਸਜੀ ਦਸ੍ਤਾਰ ਲਗਦੈ
ਨਿਹੰਗ ਗਤ੍ਕੇ ਚ ਦੇਖ੍ਲੈ ਤੁੰ ਪੈਲਾਂ ਪਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

Zaildar Pargat Singh
 
Top