ਮੰਨ ਜੁੜ੍ਹ ਜਾਂਦਾ ਅੱਖ ਮਿੱਟ ਜਾਂਦੀ

ਚੰਦ ਲਫਜਾਂ ਵਿੱਚ ਕੀ ਬਿਆਨ ਕਰਾਂ
ਤੇਰੀ ਸੁੰਦਰਤਾ ਤੇ ਜੋ ਮਾਨ ਕਰਾਂ
ਮੰਨ ਜੁੜ੍ਹ ਜਾਂਦਾ ਅੱਖ ਮਿੱਟ ਜਾਂਦੀ
ਬਹਿ ਜਦ ਵੀ ਤੇਰਾ ਧਿਆਨ ਧਰਾਂ

ਫਿਕਰਾਂ ਨੂੰ ਵੀ ਉੱਡ ਲੈ ਜਾਣ ਪੰਛੀ
ਚਿੰਤਾਵਾਂ ਕਰ ਕੱਲੀਆਂ ਰੱਖ ਦੇਣ ਪਾਸੇ
ਨਾਂ ਖੁਸ਼ੀਆਂ ਦੀ ਨਾ ਗਮੀਆਂ ਦੀ
ਚੱਲ ਕਰ ਹੁਕਮ ਤੇਰੇ ਪੈ ਜਾਂ ਵਾਸੇ
ਕੀ ਇਸ ਤੋ ਵੱਡੀ ਦੱਸ ਛੋਟ ਕਰਾਂ
ਮੰਨ ਜੁੜ੍ਹ ਜਾਂਦਾ ਅੱਖ ਮਿੱਟ ਜਾਂਦੀ
ਬਹਿ ਜਦ ਵੀ ਤੇਰਾ ਧਿਆਨ ਧਰਾਂ

ਇੱਕ ਵਾਪਰੀ ਦਾ ਤੈਨੂੰ ਦੇਵਾਂ ਵਿਸ਼ਾ
ਫਿਰ ਏ ਜਰਾ ਭੱਟਘਾਉਣ ਲੱਗ ਪਈ
ਮਰ-ਮਰ ਜੋ ਸੀ ਮੈਂ ਵਿੱਚ ਘੁੱਟਿਆ
ਹਕੀਕਤ ਸ਼ਰਾ ਪਿਆਰ ਜਗਾਉਣ ਲੱਗ ਪਈ
ਜਿੱਤ-ਜਿੱਤ ਕੇ ਅਖੀਰੀਂ ਪਰ ਮੈਂ ਹਰਾਂ
ਮੰਨ ਜੁੜ੍ਹ ਜਾਂਦਾ ਅੱਖ ਮਿੱਟ ਜਾਂਦੀ
ਬਹਿ ਜਦ ਵੀ ਤੇਰਾ ਧਿਆਨ ਧਰਾਂ

ਮੇਰਾ ਕੀ ਏ ਨਾਂ ਕਰ ਬਦਨਾਮ ਏਹਨੂੰ
ਸੁਣ ਪਿਆਰ ਲਾਚਾਰ ਦੀ ਇੱਕ ਬਿਨਤੀ
ਫਿਰ ਰਾਹ-ਏ-ਮੁਕਾਮ ਤੇ ਜਾਣ ਤੋਂ ਪਹਿਲਾਂ
ਮੈਨੂੰ ਵੱਜੀਆਂ ਠੋਕਰਾਂ ਦੀ ਕਰ ਗਿਣਤੀ
ਗੁਰਜੰਟ ਦਾ ਕੀ ਏ ਸੰਭਲ ਜੂ ਉਸੇ ਤਰਾਂ
ਮੰਨ ਜੁੜ੍ਹ ਜਾਂਦਾ ਅੱਖ ਮਿੱਟ ਜਾਂਦੀ
ਬਹਿ ਜਦ ਵੀ ਤੇਰਾ ਧਿਆਨ ਧਰਾਂ
 
Top