ਮੌਸਮਾਂ ਨੇ ਖ਼ੂਬ ਕੀਤੀ ਬੇਵਫ਼ਾਈ ਦੋਸਤੋ।

ਮੌਸਮਾਂ ਨੇ ਖ਼ੂਬ ਕੀਤੀ ਬੇਵਫ਼ਾਈ ਦੋਸਤੋ।
ਮੌਸਮਾਂ ਦੀ ਦੋਸਤੀ ਨਾ ਰਾਸ ਆਈ ਦੋਸਤੋ।
ਜ਼ਿੰਦਗੀ ਹੈ ਰੇਤ-ਥਲ ਤੇ ਛਾਲਿਆਂ ਦੀ ਦਾਸਤਾਂ,
ਤਪਸ਼ ਦੇ ਵਿਚ ਉਮਰ ਸਾਰੀ ਹੈ ¦ਘਾਈ ਦੋਸਤੋ।
ਕਾਲਖਾਂ ਦਾ ਬੋਲਬਾਲਾ ਚੜ੍ਹਤ ਹੈ ਹੁਣ ਕੂੜ ਦੀ,
ਖ਼ੂਬ ਵਧਦੀ-ਫੁਲਦੀ ਹੈ ਹੁਣ ਬੁਰਾਈ ਦੋਸਤੋ।
ਝੁਲਸਿਆ ਹੈ ਚਮਨ ਸਾਰਾ ਹੋ ਗਿਆ ਵੀਰਾਨ ਹੈ,
ਇਹ ਕੁਲਹਿਣੀ ਰੁੱਤ ਕੈਸੀ ਅੱਜ ਆਈ ਦੋਸਤੋ।
ਅਹਿਮਕਾਂ ਤੇ ਅਨਪੜ੍ਹਾਂ ਦੇ ਮੁਕਟ ਲੱਗੇ
 
Top