ਮੌਤ ਪਰਾਹੁਣੀਏ

ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,.
ਤੇਰੇ ਲਈ ਡਾਹ ਪਲੰਘ ਇਸ ਜਿਸਮ ਦਾ ਖੋਪਰ ਦਾ ਪਿਆਲਾ ਬਣਾਵਾਂ,
ਚੂਰੀ ਕੁੱਟਾਂ ਮਾਸ ਆਪਣੇ ਦੀ ਜਿਸਮ ਦੀ ਰੱਤ ਵਾਲਾ ਸ਼ਰਬਤ ਪਿਆਵਾਂ,
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,
ਮੇਰੀ ਅੱਜ ਤੱਕ ਦੀ ਜ਼ਿੰਦਗੀ ਤੇਰਾ ਉਧਾਰ ਹੈ,
ਹਰ ਇੱਕ ਸਾਹ ਤੇਰਾ ਕਰਜ਼ਦਾਰ ਹੈ,.
ਦੱਸ ਕਿਦਾਂ ਤੇਰਾ ਇਹ ਕਰਜ਼ ਚੁਕਾਵਾਂ,
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,
ਕਿੰਨੇ ਚਿਰਾਂ ਦੀ "ਬਰਾੜ" ਨੂੰ ਤੇਰੀ ਉਡੀਕ ਸੀ,
ਪਲ ਪਲ ਦੂਰ ਲਗਦੀ ਕਦੇ ਲਗਦੀ ਨਜ਼ਦੀਕ ਸੀ,
ਅੱਜ ਆਖਿਰ ਮਿਲ੍ਣ ਤੂੰ ਆ ਗਈ ਏਂ ਚੱਲ ਸ਼ਗਨ ਮਨਾਵਾਂ,.
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ

brar mallke
 

santok

Well-known member
mery ajj tak di jindgi tera udar hai,mera har ik sah tera karajdaar hai. bahut vadia veer gurjit ji.
 
Top