ਮੌਤ

ਚਾਹੇ ਬੁੱਢਾ ਚਾਹੇ ਜਵਾਨ
ਚਾਹੇ ਓੁਮਰ ਨਿਆਣੀ ਹੈ |

ਅੱਜ ਆ ਜਾਏ ਕੱਲ ਆ ਜਾਏ
ਮੌਤ ਤਾਂ ਇੱਕ ਦਿਨ ਆਓੁਣੀ ਹੈ |

ਸਾਕ ਸੰਬੰਧੀਆਂ ਦੀ ਰੰਗਲੀ ਦੁਨੀਆਂ
ਇੱਕ ਦਿਨ ਵਿਸਰ ਜਾਣੀ ਹੈ |

ਐਂਵੇ ਨਾ ਬੰਦਿਆ ਮਾਨ ਕਰੀਂ
ਜਿੰਦ ਬੁਲਬੁਲਾ ਪਾਣੀ ਹੈ |

ਨਾਮ-ਸਿਮਰਨ ਤੇ ਕਰਮ ਚੰਗੇ
ਇਹੀ ਮਾਇਆ ਨਾਲ ਜਾਣੀ ਹੈ |

ਅਮਲਾਂ ਦੇ ਹੋਣੇ ਨਬੇੜੇ ਓੁੱਥੇ
ਸੱਚ ਆਖਦੀ ਗੁਰਬਾਣੀ ਹੈ |

ਹੱਕ ਨਾ ਖਾਈਏ, ਦਿਲ ਨਾ ਦੁਖਾਈਏ
ਇਹੀ ਅਕਲ ਸਿਆਣੀ ਹੈ |

ਰਾਮ ਗਇਓ ਰਾਵਣ ਗਇਓ
ਮਨੁੱਖ ਤਾਂ ਸਧਾਰਣ ਪਰਾਣੀ ਹੈ |

ਓੁਸ ਡਾਢੇ ਦੀਆਂ ਓੁਹੀ ਜਾਣੇ
ਕਿਸੇ ਨਾ ਰਮਜ਼ ਪਛਾਣੀ ਹੈ |

ਜੀਣਾ ਝੂਠ ਤੇ ਮਰਣਾ ਸੱਚ ਹੈ
ਇੱਥੇ ਹੀ ਗੱਲ ਮੁਕਾਣੀ ਹੈ |
 
Top