ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ

ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ
ਪਰ ਬਾਪ ਦੀਆਂ ਅੱਖਾਂ 'ਚ ਘੱਟਾ ਪਾ ਕੇ
ਯਾਰ ਦੀਆਂ ਅੱਖਾਂ 'ਚ ਅੱਖਾਂ ਪਾਉਣੀਆਂ
ਪਿਆਰ ਨਹੀਂ ਹੁੰਦਾ
.......................................
ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ
ਪਰ ਲੋਕਾਂ ਸਾਹਮਣੇ ਵੀਰ ਦੀ ਮੁੱਛ ਥੱਲੇ ਕਰਾਕੇ
ਰਾਂਝੇ ਦੀ ਖੜੀ ਮੁੱਛ ਤੇ ਮਰਨਾ
ਪਿਆਰ ਨਹੀਂ ਹੁੰਦਾ
.......................................
ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ
ਪਰ ਬਾਪ ਨੂੰ ਪੱਗ ਬੰਨਣ ਜੋਗਾ ਨਾਂ ਛੱਡ ਕੇ
ਬੇਗਾਨੇ ਪੁੱਤ ਦੀਆਂ ਪੱਗਾਂ ਨਾਲ ਦੀਆਂ ਚੁੰਨੀਆਂ ਲੈਣੀਆਂ
ਪਿਆਰ ਨਹੀਂ ਹੁੰਦਾ
........................................
ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ
ਪਰ ਮਾਂ ਦੇ ਮੂੰਹੋ 'ਜੇ ਤੂੰ ਨਾਂ ਜੰਮਦੀ ਤਾਂ ਚੰਗਾ ਹੁੰਦਾ ' ਕਹਾ ਕੇ
ਲੋਕਾਂ ਤੋਂ ਭਾਬੀ ਕਹਾਉਣਾ
ਪਿਆਰ ਨਹੀਂ ਹੁੰਦਾ
.......................................
ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ
ਪਰ ਕਿਸੇ ਬੇਗਾਨੀ ਮਾਂ ਦੇ ਪੁੱਤ ਖਾਤਰ
ਆਪਦੀ ਮਾਂ ਦੇ ਪੁੱਤ ਦੀ ਇੱਜ਼ਤ ਨੂੰ ਦਾਅ ਤੇ ਲਾਉਣਾ
ਪਿਆਰ ਨਹੀਂ ਹੁੰਦਾ........
 
Top