ਮੈਨੂੰ ਚੇਤੇ ਕਰਦੀ ਹੈ

ਕਿਓਂ ਅੱਜ ਵੀ ਹੈ ਇੰਝ ਲੱਗਦਾ, ਕਿ ਮੈਨੂੰ ਚੇਤੇ ਕਰਦੀ ਹੈ,
ਨਾਂ ਕਹਿਣਜੋਗ ਮਜਬੂਰੀਆਂ ਕਾਰਨ ਗੱਲ ਕਰਨੋਂ ਡਰਦੀ ਹੈ,
ਬਹਿ ਇੱਕਲੇਪਨ ਵਿੱਚ ਯਾਦਾਂ ਲੈ ਕਦੇ-ਕਦੇ ਹੌਕਾ ਭਰਦੀ ਹੈ,
ਕਰ ਕਬੂਲ ਅੰਨ੍ਹਾਪਣ ਦੁਨੀਆਂ ਦਾ ਨਿੱਤ ਜ਼ਮੀਰ ਨਾ ਲੜ੍ਹਦੀ ਹੈ,
ਲੱਗੇ ਮੈਂ ਮੁਜਰਿਮ ਓਸ ਗੁਨਾਹਾਂ ਦਾ ਜਿਹਨਾਂ ਵਿੱਚ ਹੜ੍ਹਦੀ ਹੈ,
ਵਿਚਾਰੀ ਆਸ ਓਹਦੀ ਗੱਲ ਚਾਵਾਂ ਦੇ ਲੱਗਣ ਨੂੰ ਜੁੱਗਤਾਂ ਘੜ੍ਹਦੀ ਹੈ,
ਨਿੱਤ ਪੈ ਕੱਚਿਆਂ ਤੇ ਦੁਖੀ ਹਾਲਾਤਾਂ ਦੇ ਓਹ ਸਮੁੰਦਰ ਤਰਦੀ ਹੈ,
ਦੱਸ ਕਿਓਂ ਰੱਬਾ ਸਹਿ ਰਹੀ ਪਲਟੇ ਜਦ ਜਮਾਨਾਂ ਦਰਦੀ ਹੈ,
ਤੇਰੀ ਸਵਾਰੀ ਕਾਇਨਾਤ ਵਿੱਚ ਜਿੰਦ ਕਲ੍ਹੀ ਕੀ-ਕੀ ਜਰਦੀ ਹੈ,
ਜੱਗ ਖੂਹ ਚੰਦ੍ਰਾ ਸ਼ੈਤਾਨਾਂ ਦਾ ਰੱਸਾ ਸਹਾਰੇ ਲਈ ਜੀਹਦਾ ਫੜ੍ਹਦੀ ਹੈ,
ਘੁੱਟ-ਘੁੱਟ ਸਾਹ ਇਸ਼ਾਵਾਂ ਦਾ ਘੜਾ ਸੰਸਕਾਰਾਂ ਦਾ ਭਰਦੀ ਹੈ,
ਮਿਟਾਦੇ ਲਿਖਣ ਵਾਲੇ ਦਾ ਨਾਮ, ਲਿਖ ਕੋਰੇ ਚਿੱਠੇ ਕਲਮ ਸਿਰ ਚੜ੍ਹਦੀ ਹੈ

Gurjant Singh
 
Top