UNP

ਮੈਨੂ ਕਚ ਤੋਂ ਕੋਹਿਨੂਰ ਕੀਤਾ

Go Back   UNP > Poetry > Punjabi Poetry

UNP Register

 

 
Old 10-Oct-2010
singh-a-lion
 
Arrow ਮੈਨੂ ਕਚ ਤੋਂ ਕੋਹਿਨੂਰ ਕੀਤਾ

ਤੁਸੀਂ ਸੁਣਨ ਵਾਲੇ ਤੇ ਚਾਹੁਣ ਵਾਲੇ ,
ਤੁਸੀਂ ਹੀਰੇਓ ਵੱਧ ਮੁੱਲ ਪਾਉਣ ਵਾਲੇ ,
ਤੁਸੀਂ ਪਲਕਾਂ ਉੱਤੇ ਬਿਠਾਉਣ ਵਾਲੇ |


ਅਸੀਂ ਥੋਡੇ ਕਰਕੇ ਹੱਸਦੇ ਹਾਂ ,
ਤੁਸੀਂ ਦੁਖੜੇ ਦਰਦ ਵੰਡਾਉਣ ਵਾਲੇ |


ਤੁਸੀਂ ਫੁੱਲ ਗੁਲਾਬੀ ਹੋਂ ਮਿੱਤਰੋ ,
ਸਾਡੇ ਵੇਹੜੇ ਨੂੰ ਮਹਿਕਾਉਣ ਵਾਲੇ |


ਅਸੀਂ ਮਣਕਾ ਮਣਕਾ ਹੋਏ ਪਏ ,
ਤੁਸੀਂ ਗਾਨੀਂ ਵਾਂਗ ਪਰੋਣ ਵਾਲੇ |


ਸਾਡੇ ਦਿਲ ਦੀ ਸੁੱਕੀ ਧਰਤੀ ਤੇ ,
ਤੁਸੀਂ ਵਰਦੇ ਬੱਦਲ ਸਾਉਣ ਵਾਲੇ |


ਸਾਡੇ ਚੰਨ ਵਰਗਿਆਂ ਲਫਜਾਂ ਨੂੰ ,
ਤੁਸੀਂ ਸੂਰਜ ਬਣ ਚਮਕਾਉਣ ਵਾਲੇ |


ਤੁਸੀਂ ਸਭ ਤੋਂ ਉਚੇ ਸਾਡੇ ਲਈ ,
ਸਾਨੂੰ ਉਚਾ ਆਖ ਬੁਲਾਉਣ ਵਾਲੇ |


ਮੈਨੂ ਕਚ ਤੋਂ ਕੋਹਿਨੂਰ ਕੀਤਾ ,
ਤੁਸੀਂ ਸਚਾ ਇਸ਼ਕ਼ ਕਮਾਉਣ ਵਾਲੇ |


 
Old 11-Oct-2010
charanpreetsingh1984
 
Re: ਮੈਨੂ ਕਚ ਤੋਂ ਕੋਹਿਨੂਰ ਕੀਤਾ

nice one.......................

 
Old 11-Oct-2010
jaswindersinghbaidwan
 
Re: ਮੈਨੂ ਕਚ ਤੋਂ ਕੋਹਿਨੂਰ ਕੀਤਾ

laajawab.

Post New Thread  Reply

« ਮੋਡੇ ਤੇ ਪਾਏ ਰੋਂਦ ਨੇ 40 | ਕੁਝ ਦੋਸਤ ਨੇ ਮੇਰੇ »
X
Quick Register
User Name:
Email:
Human Verification


UNP