ਮੈ ਜਿੰਦਗੀ ਤੋ ਅਵੇਸਲਾ ਹਾ



ਜਿੰਦਗੀ ਤੋ ਹੋ ਕੇ ਅਵੇਸਲੇ ਜ਼ਹਿਰ ਗਮਾ ਦਾ ਪੀਣਾ
ਦਿਲ ਨੂੰ ਦਿੱਤੇ ਹੋਏ ਝੂਠੇ ਹੋਸਲੇ ਜਿੰਦਗੀ ਤੋ ਹੋ ਕੇ ਅਵੇਸਲੇ
ਜਿੰਦਗੀ ਤੋ ਉਕਾ ਈ ਵਿਸ਼ਵਾਸ ਨਹੀ
ਮੁੜ ਜ਼ਿੰਦਾ ਹੋਣ ਦਾ
ਹਿਜ਼ਰ ਤੇਰਾ ਸਹਿਣਾ ਪੈ ਗਿਆ
ਮਰ ਕੇ ਵੀ ਤੇਨੂੰ ਚਾਹੁਣ ਦਾ
ਜਿਸਮੋ ਜਿੰਦ ਨੂੰ ਲੈ ਗਏ ਮੇਰੇ ਆਪਣੇ ਹੀ ਫੈਸਲੇ
ਸਿਸਕੀਆ ਮੇਰੀ ਪੀੜ ਦੀਆ
ਅੱਜ ਤੱਕ ਮੇਰੇ ਸਾਹਵਾ ਚ ਨੇ
ਦਰਦ ਮੇਰਾ ਬਿਆਨ ਕਰਦੀਆ
ਅੱਜ ਤੱਕ ਮੇਰੀਆ ਆਹਾ ਚ ਨੇ
ਵਸਲ ਦੇ ਲਈ ਤਕਦੀਰ ਚ
ਕਿੰਨਾ ਕੁ ਇੰਤਜ਼ਾਰ ਏ
ਮੁੱਕ ਰਿਹਾ ਜ਼ਿੰਦ ਚੋ
ਚਿਣਗ ਤੇ ਅੰਗਿਆਰ ਏ
ਮੇਰੇ ਬਿਰਹੋ ਦੇ ਗੀਤ ਤੇ ਦਰਦਾ ਦੇ ਸਿਲਸਲੇ
ਜਿੰਦਗੀ ਤੋ ਹੋ ਕੇ ਅਵੇਸਲੇ........
ਮੈ ਜਿੰਦਗੀ ਤੋ ਅਵੇਸਲਾ ਹਾ.................ਰੋਜ਼ ਹਰ ਰੋਜ਼
ਘਰ ਤੋ ਕਤਲਗਾਹ ਤੱਕ ਤੈਅ ਕਰਦਾ................. ਇੱਕ ਫਾਸਲਾ ਹਾ
 
Top