ਮੈਂ ਸਮੁੰਦਰ

Arun Bhardwaj

-->> Rule-Breaker <<--
ਮੈਂ ਸਮੁੰਦਰ ਦਾ ਕਿਨਾਰਾ ਹਾਂ, ਕੋਈ ਤੁਫਾਨ ਨਹੀ
ਜੜ੍ਹਾਂ ਧਰਤੀ ਚ ਮੇਰੀਆਂ,ਮੈਂ ਕੋਈ ਅਸਮਾਨ ਨਹੀ
ਤੂੰ ਜੋ ਮਰਜ਼ੀ ਸਮਝ ਮੈਨੂੰ ਧੋਖੇਬਾਜ਼,ਚੋਰ ਜਾਂ ਝੂਠਾ
ਇਮਾਨ ਨੂੰ ਜਿੰਦਗੀ ਸਮਝਦਾ ਮੈਂ ਬੇਈਮਾਨ ਨਹੀ
ਦਿਲ ਚ ਦਰਦਾਂ ਦੀ ਰੌਣਕ ਲੱਗੀ,ਐਨਾ ਹੀ ਕਾਫੀ
ਕੀ ਹੋਇਆ ਜੇਕਰ ਹੋਠਾਂ ਤੇ ਝੂਠੀ ਮੁਸਕਾਨ ਨਹੀ
ਆਪਣੀ ਖੁਸ਼ੀ ਦੇ ਲਈ ਲਾਲੀ ਥੋੜਾ ਲਿਖਿਆ ਕਰ
ਤੇਰਾ ਲਿਖਿਆ,ਹਾਜਮ ਹੋਣਾ ਸਭ ਲਈ ਆਸਾਨ ਨਹੀ
written by.....ਲਾਲੀ.... ਅੱਪਰਾ
 
Top