ਮੈਂ ਜੋੜਿਆ ਗੀਤ ਟੱਪਾ ਉਧਾਰਾ ਲੈ ਕੇ

rickybadboy

Well-known member
ਮੈਂ ਜੋੜਿਆ ਗੀਤ ਟੱਪਾ ਉਧਾਰਾ ਲੈ ਕੇ ਲੋਰੀ ਦਾ।
ਗੀਤ ਮੈਂ ਬਣਾਇਆ ਆਪ ਇਹ ਤੁਹਫ਼ਾ ਨਹੀਂ ਚੋਰੀ ਦਾ।

ਹੁਨਰ ਦੀ ਕਸਮ ਖਾਕੇ ਮੈਂ ਗਾਉਂਦਾ ਹਾਂ ਸਿਰ ਨਿਵਾਕੇ
ਇਸ਼ਕ ਕਰਨਾ ਜਿਉਂਦੇ ਮਰਨਾ ਇਹ ਕੰਮ ਨਹੀਂ ਸੀਨਾ ਜੋਰੀ ਦਾ।

ਸੁਲਗ਼ਦੀ ਅੱਗ ਨੂੰ ਫੋਲਕੇ ਅੰਗਿਆਰਾਂ ਨੂੰ ਸਵਾਹ ਵਿੱਚ ਰੋਲਕੇ
ਦਿਲ ਦੇ ਜਖਮਾਂ ਨੂੰ ਉਚੇੜਨਾ ਸ਼ੌਕ ਹੈ ਗੋਰੀ ਦਾ।

ਆਗ ਦੇ ਚੀਰ ਸਹਿਕੇ ਗੰਨਿਆਂ ਤੋਂ ਵੀ ਨੀਵਾਂ ਰਹਿਕੇ
ਰੌਹ ਕੱਢ ਲੈਂਦੇ ਦਿਵਾਨੇ ਕਮਾਦ ਦੀ ਹਰ ਇੱਕ ਪੋਰੀ ਦਾ।

ਮੋਹ ਤੋੜਕੇ ਜਵਾਨੀ ਦਾ ਜਜ਼ਬਾ ਲੈਕੇ ਮੈਂ ਕੁਰਬਾਨੀ ਦਾ
ਤੇਰੇ ਸ਼ਹਿਰ ਲਿਖਣ ਆਇਆ ਪੰਨਾ ਤੇਰੀ ਕਿਤਾਬ ਕੋਰੀ ਦਾ।

ਆਇਆ ਤੋਹਫਾ ਦਿਖਾਉਣ ਤੈਨੂੰ ਮੈਂ ਆਪਣਾ ਸਾਥੀ ਬਣਾਉਣ ਤੈਨੂੰ
ਰਿਸ਼ਤਾ ਬਣਾ ਲੈਣਾ ਤੇਰੇ ਨਾਲ ਮੁਹੱਬਤ ਦੀ ਡੋਰੀ ਦਾ
 
Top