ਮੈਂ ਔਰਤ ਹਾਂ

rkorpal

Elite
ਮੈਂ ਔਰਤ ਹਾਂ ਜੱਗ ਦੀ ਜਨਣੀ ਮੇਰੀ ਕਥਾ ਪੁਰਾਣੀ ਹੈ ਵੇ
ਸੁਣ ਸਕਦਾ ਏ ਤਾਂ ਸੁਣ ਕੇ ਜਾਵੀਂ ਮੇਰੀ ਦਰਦ ਕਹਾਣੀ ਹੈ ਵੇ
ਮੈਂ ਜੰਮੀ ਘਰ ਸੋਗ ਪਿਆ ਕਿਸੇ ਨਾਂ ਕਹੀਆਂ ਵਧਾਈਆਂ ਆ ਕੇ
ਨਿੰਮ ਨਾਂ ਬੰਨੀ ਬੂਹੇ ਅੱਗੇ, ਨਾਂ ਡੂਮਾਂ ਨਾਂ ਨਾਂਈਆਂ ਆ ਕੇ
ਬਾਪੂ ਮੱਥਾ ਫੜ ਕੇ ਬਹਿ ਗਿਆ, ਮਾਂ ਨੇ ਅੰਨ ਨਾਂ ਪਾਣੀ ਹੈ ਵੇ
ਮੈਂ ਔਰਤ ਹਾਂ ਜੱਗ ਦੀ ਜਨਣੀ ਮੇਰੀ ਕਥਾ ਪੁਰਾਣੀ ਹੈ ਵੇ.......
ਆਇਆ ਜਦੋ ਜਵਾਨੀ ਪਹਿਰਾ, ਮੇਰੇ ਉੱਪਰ ਪੈਰੇ ਲੱਗੇ
ਮੈਂ ਕੈਦਣ ਵਿੱਚ ਘਰ ਦੇ ਹੋਗੀ, ਪੈਰ ਨਾਂ ਦੇਲੀ ਤੋਂ ਪਾਂਵਾਂ ਅੱਗੇ
ਮੈਂ ਹੋਂਵਾ ਜਿਉਂ ਗੁੜ ਦੀ ਰੋੜੀ , ਮੂੰਹ "ਚ" ਕਿਸੇ ਪਾ ਜਾਣੀ ਹੈ ਵੇ
ਮੈਂ ਔਰਤ ਹਾਂ ਜੱਗ ਦੀ ਜਨਣੀ ਮੇਰੀ ਕਥਾ ਪੁਰਾਣੀ ਹੈ ਵੇ
ਸੁਣ ਸਕਦਾ ਏ ਤਾਂ ਸੁਣ ਕੇ ਜਾਵੀਂ ਮੇਰੀ ਦਰਦ ਕਹਾਣੀ ਹੈ ਵੇ........

rkorpal
 
Top