ਮੇਲਾ

ਮੇਲੇ ਚੋਂ ਹੱਥ ਛੁਡਾ ਮੈਂ ਬਾਲੜਾ, ਮਾਂ ਛੱਡ ਗਈ, ਕਹਿ ਲੋਕਾਂ ਤਾਈਂ ਨਿੰਦਾਂ-ਰੋਵਾਂ
ਨਾਂ ਸੋਚਿਆ, ਜਿਸਦੇ ਮਾਸ ਦਾ ਟੁਕੜਾ ਵੱਖ ਹੋਇਆ ਉਸਦੀ ਭਾਲ ਕੈਸੀ ਹੋਵੇਗੀ !
ਲਿਜਾ ਛਾਵੇਂ ਸਭ ਮੱਥੇ ਹੱਥ ਧਰਦੇ, ਕੋਈ ਪਾਣੀ ਪਿਲਾਵੇ ਤੇ ਕੋਈ ਦੁਧ ਸੱਜਰਾ
ਭੁੱਖ ਮਿੱਟ ਗਈ, ਚੁੰਨੀ ਗਿਰ ਗਈ, ਬਿਨ ਪੈਰੋਂ ਜੁੱਤੀ ਬਿਖੜੀ ਚਾਲ ਕੈਸੀ ਹੋਵੇਗੀ !
ਗੁਰਜੰਟ ਅਣਸੂਹੇਂ ਨੂੰ ਸੁਣ ਹੋਇਆ ਹੌਂਸਲਾ, ਚੁੱਪ ਕੀਤਾ ਕਿ ਹੁਣ ਲਭਣ ਲੱਗ ਪਏ ਨੇਂ
ਨਾਂ ਚੈਨ ਪਵੇ ਜਿੱਥੇ ਬਿਨ ਦੇਖੇ, ਹੰਝੂ ਰੋਕਣ ਚ' ਨਾਕਾਮ, ਅੱਖਾਂ ਦੀ ਢਾਲ ਕੈਸੀ ਹੋਵੇਗੀ !
 
Top