ਮੇਰੇ ਮੁਲਕ ਦੇ ਦੋ ਖ਼ੁਦਾ, ਲਾ ਇੱਲਾ ਤੇ ਮਾਰਸ਼ਲ ਲਾਅ। ਇਕ ਰਹਿੰਦਾ ਏ ਅਰਸ਼ਾਂ ਉੱਤੇ, ਦੂਜਾ ਰਹਿੰਦਾ ਫਰਸ਼ਾਂ ਉਤੇ। ਉਹਦਾ ਨਾਂ ਏ ਅੱਲ੍ਹਾ ਮੀਆਂ, ਇਹਦਾ ਨਾਂ ਏ ਜਨਰਲ ਜ਼ੀਯਾ। ਵਾਹ ਬਈ ਵਾਹ ਜਨਰਲ ਜ਼ੀਯਾ, ਕੌਣ ਕਹਿੰਦਾ ਤੈਨੂੰ ਏਥੋਂ ਜਾ ।