ਮੇਰੇ ਮਾਲਕਾਂ

ਹਰ ਦਿਨ ਨਵਾ ਚੜੇ ਸੌਨੇ ਰੰਗਾ,
ਚੰਦੀ ਰੰਗੀ ਹੋਵੇ ਹਰ ਰਾਤ ਮੇਰੇ ਮਾਲਕਾ,

ਦੁੱਖਾਂ ਦੀ ਕਦੇ ਕਿੱਤੇ ਗੱਲ ਨਾ ਹੋਵੇ,
ਖੁੱਸੀਆ ਚ' ਹੋਵੇ ਹਰ ਬਾਤ ਮੇਰੇ ਮਾਲਕਾਂ,

ਰੁੱਖਾਂ ਪਸੂ ਪੰਛੀ ਅਤੇ ਪੌਣਾ ਨਾਲ,
ਸੱਜੀ ਰਹੇ ਤੇਰੀ ਕਾਇਨਾਤ ਮੇਰੇ ਮਾਲਕਾਂ,

ਭੁੱਖ ਨੂੰ ਬੁੱਝਾਵੀ ਹਮੇਸਾਂ ਝੂੱਲੇ ਰੱਖੀ ਬੱਲਦੇ,
ਪਵੇ ਕੋਈ ਮੂਧੀ ਨਾ ਪਰਾਤ ਮੇਰੇ ਮਾਲਕਾਂ,

ਧੀਆਂ ਅਤੇ ਪੁੱਤ ਹੁੰਦੇ ਘਰ ਦਿਆਂ ਰੋਣਕਾਂ,
ਸੱਭਨਾਂ ਨੂੰ ਦੇਵੀ ਏ ਸੌਗਾਤ ਮੇਰੇ ਮਾਲਕਾਂ,

ਜੋੜ ਜੋੜ ਰੱਖਰ ਜੋ ਕਦੇ ਪੜਦਾ ਉਹ ਅੱਜ,
ਫੜੇ ਕਲਮ "ਗਗਨ" ਦੀ ਕੀ ਔਕਾਤ ਮੇਰੇ ਮਾਲਕਾਂ,

ਨਿੱਤ ਹੱਥ ਜੋੜ "ਵਿਰਦੀ" ਰੱਬ ਕੋਲੋ ਮੰਗੇ,
ਸੱਭਨਾਂ ਦੇ ਭੱਲੇ ਦੀ ਖਿਰਾਤ ਮੇਰੇ ਮਾਲਕਾਂ,

ਤਨਵੀਰ ਗਗਨ ਸਿੰਘ ਵਿਰਦੀ
 
Top