ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ

ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ‘ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ

ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ
ਸੂਲੀ ‘ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ

ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ ਅੱਜ ਆਪ ਹਾਂ ਪਰਾਇਆ

ਮੇਰੇ ਦਿਲ ਦੇ ਦਰਦ ਦਾ ਵੀ ਉੱਕਾ ਨਾ ਭੇਤ ਚੱਲਿਆ
ਜਿਉਂ ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ

ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ

ਕਹਿੰਦੇ ਨੇ ਯਾਰ ‘ਸਿ਼ਵ’ ਦੇ ਮੁੱਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ ਅੱਜ ਤੀਕ ਉਸ ਦਾ ਸਾਇਆ।​
 

MAVERICK

Member
ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ

lovely...tfs...
 
ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ ਅੱਜ ਆਪ ਹਾਂ ਪਰਾਇਆ
 
ਬੇਛੱਕ ਬਾਜੀ ਇਹ ਮੈ ਹਾਰ ਗਿਆ ਹਾਂ ,
ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।

ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ
ਮੈਨੂੰ ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ
ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ ।
 
Top