ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ, ਲੁੱਟ ਮਾਰ ਦੇ ਏਥੇ ਅਸੂਲ ਵੱਖਰੇ । ਸਦਕੇ ਜਾਂ ਮੈਂ ਆਪਣੇ ਤਾਜਰਾਂ ਦੇ, ਇਹਨਾਂ ਘੜੇ ਤਰੀਕੇ ਅਸੂਲ ਵੱਖਰੇ । ਟਰਾਂਸਪੋਰਟਰਾਂ ਵੱਖਰੀ ਅੱਤ ਚਾਈ, ਦੇਂਦੇ ਜਾਣ ਕਿਰਾਏ ਨੂੰ ਤੂਲ ਵੱਖਰੇ । ਜ਼ੋਰਦਾਰ ਨਾ ਟੈਕਸ ਅਦਾ ਕਰਦੇ, ਤੇ ਵਡੇਰੇ ਲਗਾਨ ਮਹਿਸੂਲ ਵੱਖਰੇ ।