ਮੇਰੇ ਜੁਲਮਾਂ ਦਾ ਰੱਬ ਐਸਾ ਫੈਸਲਾ ਸੁਨਾਵੇ

Sirat

New member
ਮੇਰੇ ਜੁਲਮਾਂ ਦਾ ਰੱਬ ਐਸਾ ਫੈਸਲਾ ਸੁਨਾਵੇ ਮੈ ਹੋਵਾਂ ਆਖਰੀ ਸਾਂਹਾ ਤੇ ਓਹ ਮਿਲਣ ਮੈਨੂ ਆਵੇ
ਮੇਰੇ ਸੀਨੇ ਉਤੇ ਹੋਏ ਹੋਣ ਜਖਮ ਹਜਾਰਾਂ ਮੇਰਾ ਵੇਖ ਵੇਖ ਹਾਲ ਓਹਦੀ ਅਖ ਭਰ ਆਵੇ
ਮੈਨੂ ਬੁੱਕਲ ਚ ਲੈ ਕੇ ਓਹ ਭੁਬਾਂ ਮਾਰ ਰੋਵੇ ਬਸ ਮੇਰੇ ਓਤੇ ਅੱਜ ਐਨਾ ਹੱਕ ਓਹ ਜਿਤਾਵੇ
ਜਿਹੜਾ ਰੁਸਦਾ ਸੀ ਕਦੇ ਗੱਲ ਗੱਲ ਓਤੇ ਅੱਜ ਫਿਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ
ਫਿਰ ਰੌਂਦਾ ਰੌਂਦਾ ਕਹੇ ਤੈਨੂ ਕਦੇ ਨੀ ਭੁਲੋਣਾ ਓਹਦਾ ਸੁਨ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ
ਇਹ ਕਰਮ ਦੀਆਂ ਖੇਡਾਂ ਓਹਨੂ ਕਿਵੇਂ ਸਮਜਾਵਾਂ ਓਹਨੂ ਛੱਡ ਕੇ ਮੈਂ ਜਾਂਵਾ ਦਿਲ ਮੇਰਾ ਵੀ ਨਾ ਚਾਹਵੇ
ਉਹਨੂੰ ਵੇਖਦਿਆਂ ਮੇਰੀ ਲੰਘ ਜੇ ਸਾਰੀ ਉਮਰ ਮੇਰਾ ਆਖਰੀ ਉਹ ਸਾਹ ਇੰਨਾਂ ਲੰਮਾਂ ਹੋ ਜਾਵੇ
ਕੁਝ ਪਲ ਰੌਵਾਂ ਉਹਦੀਆਂ ਬਾਹਵਾਂ ਦੀ ਕੈਦ ਵਿਚ ਮੈਨੂੰ ਵਿਛੋੜੇ ਨਾਲੋ ਪਹਿਲਾਂ ਰੱਬਾ ਮੌਤ ਆ ਜਾਵੇ
ਬਸ ਪੂਰੀ ਕਰ ਦੇ ਮੇਰੀ ਆਖਰੀ ਖਵਾਹਿਸ ਮੇਰੀ ਲਾਸ਼ ਨੂੰ ਉਹ ਆਪਨੇ ਹੱਥਾਂ ਨਾਲ ਢੱਕ ਜਾਵੇ
ਮੈਂ ਆਂਵਾਂਗਾ ਊਡੀਕੀਂ ਮੈਨੂੰ ਅਗਲੇ ਜਨਮ ਵਿਚ ਜਾਂਦੇ ਜਾਂਦੇ ਫਿਰ ਝੂਠਾ ਜਿਹਾ ਵਾਦਾ ਕਰ ਜਾਵੇ
ਉਹਦੇ ਸਾਹਮਨੇ ਮੇਰੇ ਨੈਣਾਂ ਦੇ ਚਿਰਾਗ ਬੁਝ ਜਾਣ ਉਹਦੀ ਪੁਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ
ਮੱਥੇ ਰੱਗੜ ਰੱਗੜ ਮੰਗੇ ਲੱਖ ਫਰਿਆਦਾਂ ਪਰ ਉਹਦਾ ਯਾਰ ਕਦੇ ਮੁੜ ਕੇ ਨਾ ਆਵੇ
 
Top