ਮੇਰੇ ਜੁਰਮਾਂ ਦਾ ਰੱਬ ਐਸਾ ਫੈਸ਼ਲਾ ਸੁਨਾਵੇ

jaggi37

Member
ਮੇਰੇ ਜੁਰਮਾਂ ਦਾ ਰੱਬ ਐਸਾ ਫੈਸ਼ਲਾ ਸੁਨਾਵੇ
ਮੈਂ ਹੋਵਾਂ ਆਖਰੀ ਸ਼ਾਹਾਂ ਤੇ ਉਹ ਮਿਲਣ ਮੈਨੂੰ ਆਵੇ
ਮੇਰੇ ਸੀਨੇ ਉੱਤੇ ਹੋਣ ਜ਼ਖਮ ਹਜਾਰਾਂ,
ਮੇਰਾ ਵੇਖ ਵੇਖ ਹਾਲ ਉਹਦੀ ਅੱਖ ਭਰ ਆਵੇ
ਮੈਨੂੰ ਬੁੱਕਲ 'ਚ ਲੈ ਕੇ ਉਹ ਉੱਚੀ ਉੱਚੀ ਰੋਵੇ,
ਬਸ ਅੱਜ ਮੇਰੇ ਉੱਤੇ ਏਨਾ ਹੱਕ ਉਹ ਜਿਤਾਵੇ
ਪਹਿਲਾਂ ਰੁੱਸਦੀ ਸੀ ਜਿਵੇਂ ਉਹ ਗੱਲ ਗੱਲ ਉੱਤੇ,
ਅੱਜ ਫਿਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ
ਫਿਰ ਰੋਦੀਂ ਰੋਦੀਂ ਕਹੇ "ਤੈਨੂੰ ਭੁੱਲ ਨਹੀਂ ਹੋਣਾਂ",
ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ
ਇਹ ਕਰਮਾਂ ਦੀ ਗੱਲ ਉਹਨੂੰ ਕਿਵੇ ਸਮਝਾਵਾਂ,
ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾਂ ਚਾਵੇ
ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜਾਵੇ ਉਮਰ,
ਰੱਬਾ ਆਖਰੀ ਸ਼ਾਹ ਮੇਰਾ ਏਨਾ ਲੰਬਾ ਹੋ ਜਾਵੇ
ਕੁਝ ਪਲ ਰਹਾਂ ਮੈਂ ਉਹਦੀਆਂ ਬਾਹਾਂ ਦੀ ਕੈਦ ਵਿਚ,
ਰੱਬਾ ਵਿਛੋੜੇ ਤੋਂ ਪਹਿਲਾਂ ਮੈਨੂੰ ਮੌਤ ਆ ਜਾਵੇ
ਬਸ ਪੂਰੀ ਕਰਦੇ ਮੇਰੀ ਆਖਰੀ ਤਮੰਨਾ,
ਮੇਰੀ ਲਾਸ਼ ਨੂੰ ਉਹ ਆਪਣੀਂ ਚੁੰਨੀ ਨਾਲ ਢੱਕ ਜਾਵੇ
ਮੈਂ ਆਵਾਂਗੀ ਉਡੀਕੀਂ ਮੈਂਨੂੰ ਅਗਲੇ ਜਨਮ 'ਚ,
ਜਾਂਦੀ ਜਾਂਦੀ ਉਹ ਝੂਠਾ ਵਾਦਾ ਕਰ ਜਾਵੇ
ਉਹਦੇ ਸ਼ਾਹਮਣੇ ਮੇਰੇ ਨੈਣਾਂ ਦੇ ਚਿਰਾਗ ਬੁੱਝ ਜਾਂਣ,
ਉਹਦੀ ਪੁੱਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ
ਰਗੜ ਰਗੜ ਮੱਥੇ ਲੱਖ ਮੰਗੇ ਫਰਿਆਦਾਂ,
ਪਰ ਫਿਰ ਉਹਦਾ "ਜੱਗੀ" ਫ਼ਗਵਾੜੇ ਵਾਲਾ ਨਾਂ ਮੁੜ ਦੁਨੀਆਂ ਤੇ ਆਵੇ
 
Top