ਮੇਰੇ ਕਾਤਿਲਾਂ

ਬੜੀ ਮੁਸ਼ਕਿਲ ਦੇ ਨਾਲ ਮੈਂ ਅੱਜ ਗਮ ਦੀ ਮੰਜ਼ਿਲ ਪਾਈ ਹੈ,

ਖੁਦਾ ਮਿਲਦਾ ਹੈ ਇਸ ਨਾਲ ਇਹੀ ਉਸ ਦੀ ਖੁਦਾਈ ਹੈ,

ਜੇ ਤੂੰ ਬਾ-ਵਫਾ ਹੁੰਦੀ ਤਾਂ ਮੈਂ ਖਾਲੀ ਗਮ ਤੋਂ ਰਹਿ ਜਾਂਦਾ,

ਤੇਰੀ ਬੇਵਫਾਈ ਹੀ ਤਾਂ ਅੱਜ ਮੇਰੇ ਕੰਮ ਆਈ ਹੈ,

ਬਣਾ ਕੇ ਖਾਕਾ ਖੁਸ਼ੀਆਂ ਦਾ ਭਰੇ ਨੇ ਰੰਗ ਸਭ ਗਮ ਦੇ,

ਮੇਰੀ ਤਸਵੀਰ ਹੀ ਉਸ ਰੱਬ ਨੇ ਕੁਝ ਐਸੀ ਬਣਾਈ ਹੈ,

ਤਮਾਸ਼ਾ ਦੇਖ ਕੇ ਦੁਨੀਆਂ ਪਰੇਸ਼ਾਨ ਭੀ ਹੈ ਹੈਰਾਨ ਭੀ,

ਕੇ ਮੇਰੇ ਕਾਤਿਲਾਂ ਨੇ ਹੀ ਅੱਜ ਮੇਰੀ ਮ੍ਯੀਅਤ ਉਠਾਈ ਹੈ...

unknown
 
Top