ਮੇਰੀ ਦੀਵਾਲੀ

ਲੱਖ-ਲੱਖ ਮਿੱਨਤਾਂ ਕਰਕੇ
ਮੈਂ ਦਿਲ ਆਪਣੇ ਨੂੰ ਮਣਾਉਦਾਂ ਰਿਹਾ
ਖੁਸ਼ ਹੋ ਜਾਵੇ ਦਿਲ ਮੇਰਾ
ਮੈਂ ਗੀਤ ਖੁਸ਼ੀ ਦੇ ਗਾਉਦਾਂ ਰਿਹਾ
ਪਰ ਦਿਲ ਮੇਰੇ ਖੇਡ ਕੀ ਖੇਡੀ
ਰੱਲ ਕੇ ਅਖੀਆਂ ਮੇਰੀਆ ਨਾਲ
ਇਹ ਦੀਪ ਹੰਝੂਆ ਦੇ ਜਲਾਉਦਾ ਰਿਹਾ
ਇਸੇ ਤਰਾਂ ਹੀ ਮੈਂ ਯਾਰੋ
ਆਪਣੀ ਹਰ ਦਿਵਾਲੀ ਮਨਾਉਦਾਂ ਰਿਹਾ

ਇਕ ਦੀਵਾ ਮਾਂ ਦੀ ਤਸਵੀਰ ਦੇ ਅੱਗੇ ਧਰ ਕੇ
ਰੱਬ ਦੇ ਨਾਂ ਦੀ ਅਰਦਾਸ ਮੈਂ ਕਰਕੇ
ਫਿਰ ਜਾ ਹਨੇਰੇ ਕਮਰੇ ਵਿੱਚ ਵੜਕੇ
ਖਾਲੀ ਕਧਾਂ ਤੋ ਕਦੇ ਡਰਦਾ ਰਿਹਾ
ਕਦੇ ਮੈਂ ਡਰਾਉਦਾ ਰਿਹਾ
ਇਸੇ ਤਰਾਂ ਹੀ ਮੈਂ ਯਾਰੋ
ਆਪਣੀ ਹਰ ਦਿਵਾਲੀ ਮਨਾਉਦਾਂ ਰਿਹਾ

ਜਗ ਦੀ ਰੀਤ ਨਿਭਾਉਣੀ ਪੈਦੀਂ
ਬੁਲਾਂ ਤੇ ਮੁਸਕਾਨ ਸਜਾਉਣੀ ਪੈਦੀ
ਲੇ ਕੇ ਕੁਝ ਉਧਾਰੀਆ ਖੁਸੀਆਂ
ਬੁਲਾਂ ਤੇ ਮੁਸਕਾਨ ਸਜਾਉਦਾ ਰਿਹਾ
ਇਸੇ ਤਰਾਂ ਹੀ ਮੈਂ ਯਾਰੋ
ਆਪਣੀ ਹਰ ਦਿਵਾਲੀ ਮਨਾਉਦਾਂ ਰਿਹਾ
 
Top