ਮੇਰੀ ਥਾਲੀ ਚੋਂ ਇੱਕ ਰੋਟੀ ਕੱਡ ਲੀ ਓਏ ਰੱਬਾ

KARAN

Prime VIP
ਮੇਰੀ ਥਾਲੀ ਚੋਂ ਇੱਕ ਰੋਟੀ ਕੱਡ ਲੀ ਓਏ ਰੱਬਾ
ਉਸਦੇ ਹੱਥ ਵਿਚ ਦੇ ਦਈਂ ਜਿਸ ਕੋਲ ਥਾਲੀ ਵੀ ਹੈ ਨਹੀਂ
ਮੇਰੇ ਸਿਰ ਦੀ ਅੱਧੀ ਛੱਤ ਤੂੰ ਉਸ ਤੇ ਕਰ ਦੇਵੀਂ
ਜਿਸ ਦੀ ਝੁੱਗੀ ਉਤੇ ਪੰਡ ਪਰਾਲੀ ਵੀ ਹੈ ਨਹੀਂ
ਹਰ ਦਿਨ ਓਹਦਾ ਕਰ ਦੇ ਤੂੰ ਤਿਓਹਾਰ ਜਿਹਾ ਮੌਲਾ
ਜਿਹਨੇ ਅੱਜ ਤਕ ਵੇਖੀ ਕਦੇ ਦਿਵਾਲੀ ਵੀ ਹੈ ਨਹੀਂ
ਘਰ ਓਹਦੇ ਵਿੱਚ ਅੰਨ ਦੀ ਵਰਖਾ ਕਰਦੇ ਅੰਨਦਾਤਾ
ਅੱਜ ਤੱਕ ਚੁਲ੍ਹੇ ਵਿੱਚ ਲੱਕੜ ਜਿਹਨੇ ਬਾਲ਼ੀ ਵੀ ਹੈ ਨਹੀਂ
ਪੂਰੀ ਦੁਨੀਆ ਦੇ ਵਿੱਚ ਪਹਿਲਾਂ ਖੁਸ਼ੀਆਂ ਵੰਡ ਰੱਬਾ
ਮੇਰੇ ਕੋਲ ਫਿਰ ਆਜੀ ਮੈਨੂ ਕਾਹਲੀ ਵੀ ਹੈ ਨਹੀਂ
ਜੈਲਦਾਰ ਦੇ ਹੱਥ ਵਿੱਚ ਹਾਲੇ ਕਲਮ ਫੜਾਓ ਨਾ
ਓਹਨੇ ਹੁਣ ਤਕ ਪੂਰੀ ਹੋਸ਼ ਸੰਭਾਲੀ ਵੀ ਹੈ ਨਹੀਂ .........

Zaildar Pargat Singh
 
Top