ਮੇਰੀ ਗੱਲ ਦਾ ਨਹੀ ਇਤਬਾਰ ਉਹਨੂ

ਮੇਰੀ ਗੱਲ ਦਾ ਨਹੀ ਇਤਬਾਰ ਉਹਨੂ
ਮੇਰੇ ਨਾਲ ਭਾਵੇ ਨਹੀ ਪਿਆਰ ਉਹਨੂ
ਇਕ ਇਕ ਪਲ ਵਿਚ ਉਹਦੇ ਲਈ, ਕੋਈ ਸੌ ਸੌ ਵਾਰੀ ਮਰਦਾ ਹੈ
ਕਹਿ ਦਵੋ ਉਹਨੂ ਜਾਕੇ ਕੋਈ ਯਾਦ ਬਹੁਤ ਉਹਨੂ ਕਰਦਾ ਹੈ
ਕੋਈ ਪਿਆਰ ਬਹੁਤ ਉਹਨੂ ਕਰਦਾ ਹੈ
ਰਾਹਾਂ ਦੇ ਵਿਚ ਖੜਾ ਉਹਨੂ ਉਡੀਕਦਾ ਹੈ ਨਿਤ
ਹੱਥਾਂ ਉਤੇ ਨਾਮ ਉਹਦਾ ਉਲੀਕਦਾ ਹੈ ਨਿਤ
ਦਿਨ ਤਾਂ ਬੇਸ਼ਕ ਕੱਟ ਰਿਹਾ ਔਖਾ ਹੀ ਪਰ ਸਰਦਾ ਹੈ
ਕਹਿ ਦਵੋ ਉਹਨੂ ਜਾਕੇ ਕੋਈ ਯਾਦ ਬਹੁਤ ਉਹਨੂ ਕਰਦਾ ਹੈ
ਕੋਈ ਪਿਆਰ ਬਹੁਤ ਉਹਨੂ ਕਰਦਾ ਹੈ
ਤੇਰਾ ਖੁਦ ਤੋਂ ਵੀ ਵੱਧ ਫਿਕਰ ਕਰੇ
ਤੇਰਾ ਹਰ ਪਲ ਹੀ ਉਹ ਜਿਕਰ ਕਰੇ
ਤੇਰੇ ਨਾਮ ਦੇ ਗੀਤ ਲਿਖ ਲਿਖ ਕਾਗਜ ਰਹਿੰਦਾ ਭਰਦਾ ਹੈ
ਕਹਿ ਦਵੋ ਉਹਨੂ ਜਾਕੇ ਕੋਈ ਯਾਦ ਬਹੁਤ ਉਹਨੂ ਕਰਦਾ ਹੈ
ਕੋਈ ਪਿਆਰ ਬਹੁਤ ਉਹਨੂ ਕਰਦਾ ਹੈ
 
Top